ਫਿਰੋਜ਼ਪੁਰ 15 ਜੁਲਾਈ 2020 : ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਅਧੀਨ ਆਉਂਦੇ ਪਿੰਡ ਮਸਤੇ ਵਾਲਾ ਵਿਖੇ ਇਕ ਔਰਤ ਵੱਲੋਂ ਦਿੱਤੀਆਂ ਸੋਨੇ ਦੀਆਂ ਵਾਲੀਆਂ ਮੰਗਣ ਤੇ ਉਸ ਦੀ ਕੁੱਟਮਾਰ ਕਰਨ ਅਤੇ ਕੱਪੜੇ ਪਾੜਣ ਦੇ ਦੋਸ਼ ਵਿਚ ਪੁਲਿਸ ਨੇ 6 ਵਿਅਕਤੀਆਂ ਖਿਲਾਫ 452, 353-ਬੀ, 323, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਪ੍ਰੀਤ ਕੌਰ ਪਤਨੀ ਰਵੀ ਸਿੰਘ ਵਾਸੀ ਪਿੰਡ ਮਸਤੇ ਵਾਲਾ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਦੋਸ਼ੀਅਨ ਸੋਨੂੰ ਪੁੱਤਰ ਪਾਲਾ, ਕਾਲਾ ਪੁੱਤਰ ਮੁਖਤਿਆਰ ਸਿੰਘ, ਮੁਖਤਿਆਰ ਸਿੰਘ ਪੁੱਤਰ ਮੁਰਾਦ, ਦਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਵੰਤ ਸਿੰਘ ਪੁੱਤਰ ਜਸਵੰਤ ਸਿੰਘ, ਜਸਵੰਤ ਸਿੰਘ ਪੁੱਤਰ ਜਲਾਲ ਸਿੰਘ ਵਾਸੀਅਨ ਪਿੰਡ ਮਸਤੇਵਾਲਾ ਨੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਮੰਗ ਕੇ ਲਈਆਂ ਸਨ। ਜਸਪ੍ਰੀਤ ਕੌਰ ਨੇ ਦੱਸਿਆ ਕਿ ਜਦ ਉਸ ਵੱਲੋਂ ਆਪਣੀਆਂ ਵਾਲੀਆਂ ਵਾਪਸ ਮੰਗੀਆਂ ਤਾਂ ਦੋਸ਼ੀਅਨ ਨੇ ਬੀਤੀ 12 ਜੁਲਾਈ 2020 ਦੀ ਸ਼ਾਮ ਨੂੰ ਉਸ ਦੇ ਘਰ ਦਾਖਲ ਹੋ ਕੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਕੁੱਟਮਾਰ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।