ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸਾਂ ਤੇ ਇਕੱਠਾਂ 'ਤੇ ਲੱਗੀ ਪੂਰਨ ਪਾਬੰਦੀ
ਚੰਡੀਗੜ੍ਹ, 15 ਜੁਲਾਈ, 2020 : ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਫਿਜ਼ੀਕਲ ਪ੍ਰੈਸ ਕਾਨਫਰੰਸਾਂ, ਜਿਥੇ ਕਿ ਵੱਡੇ ਇਕੱਠਾਂ ਕਾਰਨ ਇਨਫੈਕਸ਼ਨ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ, 'ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਰੋਜ਼ਾਨਾ ਵਾਰ ਰੂਮ ਮੀਟਿੰਗ ਦੌਰਾਨ ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਵੀ ਕਿਹਾ ਕਿ ਉਹ ਕੋਈ ਵੀ ਸਮਾਗਮ ਜਾਂ ਪ੍ਰੋਗਰਾਮ ਨਾ ਕਰਨ ਜੋ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨਾ ਹੋਵੇ ਕਿਉਂਕਿ ਇਹਨਾ ਨਿਰਦੇਸ਼ਾਂ ਵਿਚ ਵਿਆਹ ਤੇ ਅੰਤਿਮ ਸਸਕਾਰ ਨੂੰ ਗੈਰ ਸਾਧਾਰਣ ਮੰਨਦਿਆਂ ਆਗਿਆ ਦਿੱਤੀ ਗਈ ਹੈ। ਐਸ ਐਸ ਪੀ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਸ਼ਹਿਰ ਵਿਚ ਕਿਸੇ ਵੀ ਤਰੀਕੇ ਦਾ ਗੈਰ ਕਾਨੂੰਨੀ ਇਕੱਠ ਹੁੰਦਾ ਹੈ ਤਾਂ ਫਿਰ ਇਸ ਬਾਰੇ ਐਫ ਆਈ ਆਰ ਦਰਜ ਕੀਤੀ ਜਾਵੇ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਡੀ ਜੀ ਪੀ ਸੰਜੇ ਬੈਨੀਵਾਲ ਤੇ ਹੋਰ ਅਧਿਕਾਰੀ ਸ਼ਾਮਲ ਹੋਏ ਜਦਕਿ ਬਾਕੀ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ।