← ਪਿਛੇ ਪਰਤੋ
ਚੰਡੀਗੜ੍ਹ, 31 ਜੁਲਾਈ 2020 - ਚੰਡੀਗੜ੍ਹ ਪ੍ਰਸ਼ਾਸਨ ਨੇ 3 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਲਈ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਹੈ। ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੀਆਂ ਸੀਟੀਯੂ ਬੱਸਾਂ ਵਿੱਚ 3 ਅਗਸਤ ਨੂੰ ਔਰਤਾਂ ਨੂੰ ਟਿਕਟ ਨਹੀਂ ਖਰੀਦਣੀ ਪਵੇਗੀ ਅਤੇ ਉਹ ਮੁਫਤ ਸਫਰ ਕਰ ਸਕਦੀਆਂ ਹਨ। ਹਾਲਾਂਕਿ, ਇਹ ਸਹੂਲਤ ਲੰਬੀ ਦੂਰੀ ਦੀ ਸੀਟੀਯੂ ਬੱਸਾਂ 'ਤੇ ਲਾਗੂ ਨਹੀਂ ਹੋਵੇਗੀ।
Total Responses : 189