← ਪਿਛੇ ਪਰਤੋ
ਸਿੱਖ ਰਾਮ ਮੰਦਿਰ ਨੀਂਹ ਪੱਥਰ ਸਮਾਗਮ ਤੋਂ ਪਾਸੇ ਰਹਿਣ : ਅਮਰੀਕਨ ਗੁਰਦੁਆਰਾ ਤਾਲਮੇਲ ਕਮੇਟੀ ਨਿਊਯਾਰਕ, 31 ਜੁਲਾਈ, 2020 : ਅਮਰੀਕਨ ਗੁਰਦੁਆਰਾ ਤਾਲਮੇਲ ਕਮੇਟੀ ਨੇ ਸਿੱਖਾਂ ਨੂੰ ਰਾਮ ਮੰਦਿਰ ਨੀਂਹ ਪੱਥਰ ਸਮਾਗਮ ਤੋਂ ਪਾਸੇ ਰਹਿਣ ਦੀ ਅਪੀਲ ਕੀਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟਕੋਸਟ ਨੇ ਕਿਹਾ ਕਿ ਸਿੱਖਾਂ ਨੂੰ ਰਾਮ ਮੰਦਿਰ ਦੇ ਉਦਘਾਟਨੀ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਥੇਬੰਦੀ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਮੇਟੀ ਨੇ ਰਾਮ ਮੰਦਿਰ ਦੀ ਨੀਂਹ ਰੱਖਣ ਲਈ ਪੰਜ ਤਖਤ ਸਾਹਿਬਾਨਾਂ ਤੋਂ ਮਿੱਟੀ ਲਿਜਾਣ ਦੀ ਵੀ ਨਿਖੇਧੀ ਕੀਤੀ ਹੈ। ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਬਿਲਕੁਲ ਲਕੀਰ ਖਿੱਚ ਕੇ ਖਲਾਸਈ ਸਿਧਾਂਤਾਂ ਉਪਰ ਪਹਿਰਾ ਦੇਣਾ ਚਾਹੀਦਾ ਹੈ ਤੇ ਰਾਮ ਮੰਦਿਰ ਤੇ ਸਮਾਗਮਾਂ ਤੋਂ ਕਿਨਾਰਾ ਕਰਨਾ ਚਾਹੀਦਾ ਹੈ।
Total Responses : 936