← ਪਿਛੇ ਪਰਤੋ
ਨਿਰਵੈਰ ਸਿੰਘ ਸਿੰਧੀ
ਮਮਦੋਟ, 1 ਅਗਸਤ 2020 - ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਜਿਹੀ ਬਿਮਾਰੀ ਤੋਂ ਪ੍ਰਭਾਵਿਤ ਹੈ ਉੱਥੇ ਹੀ ਅੱਜ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਨਗਰ ਪੰਚਾਇਤ ਮਮਦੋਟ ਦੇ ਵਸਨੀਕ ਦੋ ਸਕੇ ਭਰਾਵਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਦੀ ਖ਼ਬਰ ਨੇ ਇਲਾਕੇ ਭਰ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਉਕਤ ਦੋਨੋਂ ਸਕੇ ਭਰਾ ਪਿੱਛਲੇ ਦਿਨੀ ਮੰਸੂਰੀ ਆਦਿ ਸਮੇਤ ਪਰਿਵਾਰ ਘੁੰਮਣ ਗਏ ਸਨ। ਜਿਨ੍ਹਾਂ ਦਾ ਪੰਜਾਬ ਐਂਟਰੀ ਤੇ ਟੈਸਟ ਕੀਤਾ ਗਿਆ ਸੀ ਜਿਸਦੀ ਰਿਪੋਰਟ ਅੱਜ ਆਈ ਹੈ, ਕੋਰੋਨਾ ਪ੍ਰਭਾਵਿਤ ਦੋਨੋਂ ਭਰਾ ਚਾਵਲਾ ਕਨਫੈਕਸ਼ਨੇਰੀ ਦੇ ਮਾਲਕ ਹਨ। ਪ੍ਰਸ਼ਾਸਨ ਵੱਲੋਂ ਉਕਤ ਦੋਨੋਂ ਭਰਾਵਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਹੈ ਅਤੇ ਦੁਕਾਨ ਨੂੰ ਬੰਦ ਕਰਕੇ ਸੀਲ ਕਰ ਦਿੱਤਾ ਹੈ।
Total Responses : 935