← ਪਿਛੇ ਪਰਤੋ
ਅਮਿਤ ਸ਼ਾਹ ਆਏ ਕੋਰੋਨਾ ਪਾਜ਼ੀਟਿਵ ਨਵੀਂ ਦਿੱਲੀ, 2 ਅਗਸਤ, 2020 : ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਪਾਜ਼ੀਟਿਵ ਆ ਗਏ ਹਨ। ਉਹਨਾਂ ਨੇ ਖੁਦ ਇਸਦੀ ਜਾਣਕਾਰੀ ਆਪਣੇ ਟਵੀਟ ਰਾਹੀਂ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਕੋਰੋਨਾ ਦੇ ਲੱਛਣ ਹੋਣ 'ਤੇ ਉਹਨਾਂ ਨੇ ਟੈਸਟ ਕਰਵਾਇਆ ਸੀ ਤੇ ਰਿਪੋਰਟ ਪਾਜ਼ੀਟਿਵ ਆਈ। ਉਹਨਾਂ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਪਰ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ ਦਾਖਲ ਹੋ ਰਿਹਾ ਹਾਂ। ਉਹਨਾਂ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
Total Responses : 267