ਚੰਡੀਗੜ੍ਹ, 3 ਅਗਸਤ 2020 - ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬ ਵਿਚ 4 ਅਗਸਤ ਨੂੰ ਨਕਲੀ ਤੇ ਜਹਿਰੀਲੀ ਸ਼ਰਾਬ ਨਾਲ 100 ਤੋਂ ਜਿਆਦਾ ਮੌਤਾਂ ਹੋਣ ਤੇ ਰੋਸ ਵਜੋਂ, ਵੋਟਾਂ ਤੋਂ ਪਹਿਲਾਂ ਸਟੇਜਾਂ ਤੋਂ ਚਾਰ ਹਫ਼ਤਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੁਟਕਾ ਸਾਹਿਬ - ਗੁਰਬਾਣੀ - ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਝੂਠੀ ਸਹੁੰ ਖਾਣ ਦੇ ਰੋਸ ਵਜੋਂ, ਕਾਂਗਰਸ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦੇ ਖਿਲਾਫ਼ ਰੋਸ ਵਜੋਂ, 117 ਵਿਧਾਨ ਸਭਾ ਹਲਕਾ ਪੱਧਰੀ ਸਰਕਾਰ ਦੀ ਅਰਥੀ ਯਾਤਰਾ ਕਢਕੇ ਰੋਸ ਪ੍ਰਦਰਸ਼ਨ ਤੋਂ ਬਾਅਦ ਰਾਜਪਾਲ ਦੇ ਨਾਮ ਸਥਾਨਕ ਪ੍ਰਸ਼ਾਸਨ ਨੂੰ ਮੈਮੋਰੰਡਮ ਦੇਵੇਗੀ। ਕੈਪਟਨ ਸਰਕਾਰ ਤੇ ਵਰਦਿਆ ਉਨ੍ਹਾਂ 100 ਤੋਂ ਵੱਧ ਮੌਤਾਂ ਲਈ ਸਿੱਧਾ ਕੈਪਟਨ ਅਮਰਿੰਦਰ ਸਿੰਘ ਨੂੰ ਜੁੰਮੇਵਾਰ ਠਹਿਰਾਉਂਦੇ ਕਿਹਾ ਕਿ ਆਬਕਾਰੀ ਵਿਭਾਗ ਖੁਦ ਮੁਖਮੰਤਰੀ ਕੋਲ ਹੈਂ ਇਸ ਲਈ ਇਸ ਅਣਗਹਿਲੀ ਲਈ ਸਿੱਧੇ ਤੌਰ ਤੇ ਮੁੱਖ ਮੰਤਰੀ ਖੁਦ ਜੁੰਮੇਵਾਰ ਹਨ ਤੇ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ਤੇ ਪੰਜਾਬ ਦੀ ਜਨਤਾ ਕੋਲੋ ਮਾਫ਼ੀ ਮੰਗਦੇ ਹੋਏ ਜਲਦ ਤੋਂ ਜਲਦ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਪੰਜਾਬ ਕਾਂਗਰਸ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਅਸਫ਼ਲਤਾ, ਵਿਦਿਆਰਥੀਆਂ ਦੇ ਕਾਲਜਾਂ ਯੂਨੀਵਰਸਿਟੀਆਂ ਵਲੋਂ ਰੋਕੇ ਡਿਗਰੀ ਸਰਟੀਫਿਕਟਾਂ ਲਈ ਜਿੰਮੇਵਾਰ, ਘਰ ਘਰ ਨੌਕਰੀ ਨਾ ਦੇਣ ਲਈ, ਮੁਲਾਜ਼ਿਮਾ ਦੇ 16ਮਹੀਨੇ ਦੇ ਬਕਾਏ ਡੀ ਏ, ਨਵੇਂ ਮੁਲਾਜ਼ਿਮਾ ਲਈ ਤਨਖਾਹਾਂ ਕੇਂਦਰ ਨਾਲ ਜੋੜਨੀਆਂ, ਅਨੁਸੂਚਿਤ ਜਾਤੀਆਂ ਲਈ ਲਟਕਦਾ ਤੀਜਾ ਹਿੱਸਾ ਜਮੀਨ ਮਾਮਲਾ, ਸਿੱਖ ਦਲਿਤ ਨੌਜਵਾਨਾਂ ਦੀ ਯੂਏਪੀਏ ਤਹਿਤ ਸਾਜਿਸ ਨਾਲ ਗ੍ਰਿਫਤਾਰੀਆਂ, ਗਰੀਬਾਂ ਦੇ ਕੱਟੇ ਨੀਲੇ ਕਾਰਡ, ਪੰਜ ਪੰਜ ਮਰਲੇ ਦੇ ਗਰੀਬਾ ਨੂੰ ਪਲਾਟ ਦੇਣ ਵਿਚ ਸਰਕਾਰ ਫ਼ੈਲ, ਕੋਰੋਨਾ ਦੌਰਾਨ ਰਾਸ਼ਨ ਵੰਡ ਦਾ ਘਪਲਾ, ਜਾਤੀ ਮਾਨਸਿਕਤਾ ਤਹਿਤ 85ਵੀ ਸੋਧ ਨੂੰ ਲਾਗੂ ਨਾ ਕਰਨਾ, ਦਲਿਤ ਤੇ ਪਛੜੇ ਵਰਗਾਂ ਦੀ ਅਫ਼ਸਰਸਾਹੀ ਨੂੰ ਖੁੱਡੇ ਲਗਾਉਣ ਆਦਿ ਵਰਗੇ ਬੇਸੁਮਾਰ ਮੁੱਦੇ ਹਨ ਜਿਹਨਾਂ ਉਪਰ ਕਾਂਗਰਸ ਸਰਕਾਰ ਫੇਲ ਹੋ ਚੁੱਕੀ ਹੈ।
ਪੂਰੇ ਪੰਜਾਬ ਦੇ ਬਸਪਾ ਵਰਕਰਾਂ ਨੂੰ ਉਨ੍ਹਾਂ ਕੱਲ ਦੇ ਅਰਥੀ ਫੂਕ ਮੁਜ਼ਾਹਰੇ ਨੂੰ ਕਾਮਯਾਬ ਕਰਨ ਲਈ ਆਪਣੇ ਆਪਣੇ ਹਲਕੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।