← ਪਿਛੇ ਪਰਤੋ
ਅਮਰਿੰਦਰ ਨੇ ਰੱਖੜੀ 'ਤੇ ਟਿਕਟੌਕ ਸਟਾਰ ਨੂਰ ਨਾਲ ਟੈਲੀਫੋਨ 'ਤੇ ਕੀਤੀ ਗੱਲ ਮੋਗਾ, 3 ਅਗਸਤ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਪਾਜ਼ੀਟਿਵ ਆਈ ਟਿਕਟੌਕ ਸਟਾਰ ਨੂਰ ਨਾਲ ਰੱਖੜੀ ਵਾਲੇ ਦਿਨ ਟੈਲੀਫੋਨ 'ਤੇ ਗੱਲਬਾਤ ਕੀਤੀ। ਯਾਦ ਰਹੇ ਕਿ ਨੂਰ ਨੇ ਐਲਾਨ ਕੀਤਾ ਸੀ ਕਿ ਉਹ ਰੱਖੜੀ ਵਾਲੇ ਦਿਨ ਕੈਪਟਨ ਨੂੰ ਰੱਖੜੀ ਬੰਨੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਰਾਹੀਂ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਹੈ ਤੇ ਉਹਨਾਂ ਨੂੰ ਯਕੀਨ ਹੈ ਕਿ ਉਹ ਅਤੇ ਉਸਦੇ ਪਿਤਾ ਜਲਦ ਹੀ ਕੋਰੋਨਾ ਖਿਲਾਫ ਜੰਗ ਜਿੱਤ ਲੈਣਗੇ। ਉਹਨਾਂ ਆਸ ਪ੍ਰਗਟਾਈ ਕਿ ਜਲਦੀ ਹੀ ਉਸ ਨਾਲ ਮੁਲਾਕਾਤ ਹੋਵੇਗੀ।
Total Responses : 942