← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 03 ਅਗਸਤ : ਜਿਲ੍ਹਾ ਫਾਜ਼ਿਲਕਾ ਅੰਦਰ 12 ਜਣੇ ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ । ਕੋਵਿਡ -19 ਦੀ ਲਪੇਟ ਵਿੱਚ ਆਉਣ ਵਾਲਿਆਂ ਵਿੱਚ ਬੱਚੇ , ਜਵਾਨ ਅਤੇ ਬਜ਼ੁਰਗ ਸ਼ਾਮਲ ਹਨ । ਇਸ ਤੋਂ ਪਹਿਲਾਂ 2 ਅਗਸਤ ਨੂੰ ਜਲਾਲਾਬਾਦ ਹਲਕੇ ਦੇ ਸੀਨੀਅਰ ਕਾਂਗਰਸ ਆਗੂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਹ ਅਰਾਈਆਂ ਵਾਲਾ ਵਿਖੇ ਸਥਿੱਤ ਆਪਣੇ ਨਿਵਾਸ ਸਥਾਨ ਤੇ ਇਕਾਂਤਵਾਸ ਵਿੱਚ ਚਲੇ ਗਏ ਹਨ । ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆ ਅਨੁਸਾਰ ਅੱਜ ਆਏ ਕੋਰੋਨਾ ਪਾਜ਼ੀਟਿਵ ਲੋਕਾਂ ਵਿੱਚ 29 ਸਾਲਾ ਵਿਅਕਤੀ ਵਾਸੀ ਚੱਕ ਦੁਮਾਲ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ । ਪ੍ਰੇਮ ਗਲੀ ਫ਼ਾਜ਼ਿਲਕਾ ਨਿਵਾਸੀ ਇੱਕ 30 ਸਾਲਾ ਵਿਅਕਤੀ ਦੀ ਵੀ ਮੈਡੀਕਲ ਰਿਪੋਰਟ ਕਰਨਪਾਲ ਚ ਆਈ ਹੈ । ਦਸਮੇਸ਼ ਨਗਰ ਜਲਾਲਾਬਾਦ ਵਾਸੀ ਇੱਕ 55 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ । 38 ਸਾਲਾ ਇੱਕ ਔਰਤ ਗਣੇਸ਼ ਨਗਰੀ ਜਲਾਲਾਬਾਦ ਨੂੰ ਵੀ ਵਾਇਰਸ ਦੀ ਲਾਗ ਨੇ ਘੇਰਿਆ ਹੈ । 9 ਸਾਲ ਦੀ ਇੱਕ ਬੱਚੀ ਜੋ ਕਿ ਗਨੇਸ਼ ਨਗਰੀ ਜਲਾਲਾਬਾਦ ਨਾਲ ਸਬੰਧਤ ਹੈ ਦੀ ਰਿਪੋਰਟ ਵੀ ਕੋਰੋਨਾ ਪੋਜਟਿਵ ਪਾਈ ਗਈ ਹੈ । 57 ਦਾ ਵਿਅਕਤੀ ਅਤੇ 56 ਸਾਲ ਦੀ ਔਰਤ ਦੀ ਮੈਡੀਕਲ ਰਿਪੋਰਟ ਕੋਵਿਡ - 19 ਪਾਜ਼ੀਟਿਵ ਪਾਈ ਗਈ ਹੈ , ਇਹ ਦੋਨੋਂ ਮਰੀਜ਼ ਅਗਰਵਾਲ ਕਾਲੋਨੀ ਜਲਾਲਾਬਾਦ ਨਾਲ ਸਬੰਧਿਤ ਹਨ । 64 ਸਾਲ ਦਾ ਇੱਕ ਹੋਰ ਵਿਅਕਤੀ ਜੋ ਕਿ ਫਿਰਨੀ ਰੋਡ ਫਾਜ਼ਿਲਕਾ ਨਾਲ ਸਬੰਧਿਤ ਹੈ ਨੂੰ ਵੀ ਕੋਰੋਨਾ ਵਾਇਰਸ ਨੇ ਡੰਗਿਆ ਹੈ । 51 ਸਾਲ ਦੀ ਪੀੜਤ ਪੀੜਤ ਔਰਤ ਸ਼ਕਤੀ ਨਗਰ ਫਾਜ਼ਿਲਕਾ ਨਾਲ ਸੰਬੰਧਤ ਹੈ । 44 ਸਾਲਾ ਇੱਕ ਵਿਅਕਤੀ ਦੀ ਰਿਪੋਰਟ ਵੀ ਕੋਰੋਨਾ ਪੌਜਟਿਵ ਹੈ ਜੋ ਕਿ ਬਸਤੀ ਹਜੂਰ ਸਿੰਘ ਫਾਜ਼ਿਲਕਾ ਨਾਲ ਸਬੰਧਤ ਹੈ । ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਾਰਮੇਸ਼ਨ ਅਫ਼ਸਰ ਫ਼ਾਜ਼ਿਲਕਾ ਸ਼੍ਰੀ ਅਨਿਲ ਧਾਮੂ ਅਨੁਸਾਰ ਇਨ੍ਹਾਂ ਸਾਰੇ ਲੋਕਾਂ ਨੂੰ ਆਈਸੋਲੇਸ਼ਨ ਕੇਂਦਰਾਂ ਵਿੱਚ ਭੇਜਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ।
Total Responses : 933