ਚੰਡੀਗੜ੍ਹ, 4 ਅਗਸਤ 2020 - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਬਤੌਰ ਬੀ.ਡੀ.ਪੀ.ਓ. ਸੇਵਾਵਾਂ ਨਿਭਾਅ ਰਹੇ ਨਵੀਨ ਰੱਤੂ ਯੂ.ਪੀ.ਐੱਸ.ਸੀ. ਵੱਲੋਂ ਜਾਰੀ ਫਾਈਨਲ ਨਤੀਜੇ ਵਿੱਚ ਜਗ੍ਹਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ।
ਯੂ.ਪੀ.ਐੱਸ.ਸੀ. ਵੱਲੋਂ ਅੱਜ ਜਾਰੀ ਨਤੀਜੇ ਵਿੱਚ ਉਹਨਾਂ 776ਵਾਂ ਰੈਂਕ ਹਾਸਲ ਕੀਤਾ ਹੈ। ਨਵੀਨ ਰੱਤੂ ਨੇ ਤੀਸਰੇ ਯਤਨ ਵਿੱਚ ਇਹ ਸਫ਼ਲਤਾ ਹਾਸਲ ਕੀਤੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਨਵੀਨ ਰੱਤੂ ਦੇ ਪਿਤਾ ਕੇ.ਐੱਲ. ਰੱਤੂ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਜੁਆਇੰਟ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।