← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 4 ਅਗਸਤ 2020 - ਸਤਲੁਜ ਦਰਿਆ ਵਿਚ ਲੁਕਾਕੇ ਰੱਖੀ ਗਈ 2.10 ਲੀਟਰ ਲਾਹਨ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ। ਅੱਜ ਸੈਂਕੜਿਆਂ ਦੀ ਤਾਦਾਦ ਵਿਚ ਪੁਲਿਸ ਮੁਲਾਜ਼ਮ ਅਤੇ ਵੱਡੇ ਅਧਿਕਾਰੀ ਮੌਕੇ 'ਤੇ ਪੁਜੇ ਅਤੇ ਸਾਰਾ ਦਿਨ ਹੀ ਲਾਹਨ ਬਰਾਮਦਗੀ ਹੁੰਦੇ ਹੁੰਦੇ ਸ਼ਾਮ ਵੇਲੇ ਤਕ ਪੁਲਿਸ ਨੂੰ 2.10 ਲੀਟਰ ਲਾਹਨ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਪਿੰਡ ਕਾਕੜ ਤੋਂ ਸ਼ੁਰੂ ਕਰਦਿਆਂ ਕਈ ਪਿੰਡਾਂ ਵਿਚ ਕੀਤੀ ਗਈ ਅਤੇ ਪੁਲਿਸ ਨੂੰ ਲਾਹਨ , ਸ਼ਰਾਬ ਕੱਢਣ ਵਾਲਿਆਂ ਭੱਠੀਆਂ ਅਤੇ ਹੋਰ ਸਾਮਾਨ ਬਰਾਮਦ ਹੋਇਆ। ਇੱਥੇ ਜਿਕਰਯੋਗ ਹੈ ਕਿ ਸਤਲੁਜ ਦਰਿਆ ਦੇ ਨਜਦੀਕ ਕਈ ਬਾਰ ਪੁਲਿਸ ਵਲੋਂ ਕਾਰਵਾਈ ਕਰਕੇ ਕਾਫੀ ਵੱਡੀ ਮਾਤਰਾ ਵਿਚ ਨਾਜਾਇਜ ਸ਼ਰਾਬ ਬਰਾਮਦ ਕੀਤੀ ਜਾਂਦੀ ਰਹੀ ਹੈ ਅਤੇ ਕੁਝ ਦਿਨ ਪਹਿਲਾਂ ਵੀ ਇਸ ਇਲਾਕੇ ਨਜਦੀਕ ਲੁਕਾਈ ਗਈ ਲਾਹਨ ਬਰਾਮਦ ਕੀਤੀ ਗਈ ਸੀ।
Total Responses : 193