ਚੰਡੀਗੜ੍ਹ, 4 ਅਗਸਤ, 2020: ਪ੍ਰਮੋਦ ਸ਼੍ਰੀਵਾਸਤਵ, ਆਈਆਰਐਸ (ਸੇਵਾਮੁਕਤ) ਅਤੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਰਾਜੀ ਸ਼੍ਰੀਵਾਸਤਵ ਦੀ ਧੀ ਰਿਧੀਮਾ ਸ਼੍ਰੀਵਾਸਤਵ ਨੇ ਸਿਵਲ ਸਰਵਿਸ ਦੀ ਪ੍ਰੀਖਿਆ 2019 ਵਿੱਚੋਂ 74 ਵਾਂ ਰੈਂਕ ਹਾਸਲ ਕੀਤਾ ਹੈ।
ਰਿਧੀਮਾ ਨੇ ਪੀ ਈ ਸੀ ਚੰਡੀਗੜ੍ਹ ਤੋਂ ਬੀ ਈ (ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ) ਕੀਤੀ ਹੈ ਅਤੇ ਉਸਨੇ ਆਪਣੀ ਦੂਜੀ ਕੋਸ਼ਿਸ਼ ਵਿਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਉਸਨੇ ਡੀ ਏ ਵੀ ਸਕੂਲ ਮਾਨਸਾ ਅਤੇ ਕਾਰਮੇਲ ਕਾਨਵੈਂਟ ਚੰਡੀਗੜ੍ਹ ਵਿੱਚ ਪੜ੍ਹਾਈ ਕੀਤੀ ਹੈ। ਉਸਨੇ ਸਿਵਲ ਸਰਵਿਸਜ਼ ਪ੍ਰੀਖਿਆ ਵਿੱਚ ਸਮਾਜ ਸ਼ਾਸਤਰ ਦਾ ਵਿਸ਼ਾ ਲਿਆ।