ਸੰਨੀ ਐਨਕਲੇਵ ਦਾ ਮਾਲਕ ਗ੍ਰਿਫ਼ਤਾਰ
ਮੁਹਾਲੀ , 04 ਅਗਸਤ , 2020 : ਪੰਜਾਬ ਪੁਲਿਸ ਨੇ ਨਾਮਵਰ ਬਿਲਡਰ ਅਤੇ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ . ਉਸਨੂੰ ਮੁਹਾਲੀ ਪੁਲਿਸ ਨੇ ਅੱਜ ਸ਼ਾਮੀਂ ਗ੍ਰਿਫ਼ਤਾਰ ਕੀਤਾ .ਇਹ ਗ੍ਰਿਫ਼ਤਾਰੀ ਪੰਜਾਬ ਸਟੇਟ ਕੰਜ਼ਿਊਮਰ ਫੋਰਮ ਵੱਲੋਂ ਜਾਰੀ ਕੀਤੇ ਗ੍ਰਿਫ਼ਤਾਰੀ ਵਰੰਟਾਂ ਦੀ ਤਾਮੀਲ ਵਜੋਂ ਕੀਤੀ ਗਈ .
ਕੱਲ੍ਹ ਸਵੇਰੇ ਬਾਜਵਾ ਨੂੰ ਕੰਜ਼ਿਊਮਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਉਸਦੇ ਖ਼ਿਲਾਫ਼ ਗਿਣਤੀ ਵਿਚ ਕੇਸ ਚਲਦੇ ਸਨ ਅਤੇ ਕਈ ਕੇਸਾਂ 'ਚ ਉਸਦੇ ਖ਼ਿਲਾਫ਼ ਡਿਗਰੀ ਹੋ ਚੁੱਕੀ ਹੈ .