ਜਗਦੀਸ਼ ਥਿੰਦ
ਫਾਜ਼ਿਲਕਾ 5 ਅਗਸਤ
ਜਿਲ੍ਹਾ ਸਿੱਖਿਆ ਅਫਸਰ ਡਾ: ਸੁਖਬੀਰ ਸਿੰਘ ਬੱਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਸ਼ਾਮ ਸੁੰਦਰ ਸਿਡਾਨਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੰਜਾਬ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਹਨਾਂ ਵਿੱਚ ਸਬਦ ਗਾਇਨ, ਗੀਤ, ਚਿੱਤਰਕਾਲਾ, ਭਾਸ਼ਣ ਆਦਿ ਮੁਕਾਬਲੇ ਕਰਵਾਏ ਜਾਣੇ ਹਨ। ਪਿਛਲੇ ਕੁਝ ਦਿਨ ਪਹਿਲਾ ਗੀਤ ਮੁਕਾਬਲੇ ਕਰਵਾਏ ਗਏ ਸੀ। ਜਿਸ ਵਿੱਚ ਪ੍ਰਾਇਮਰੀ ਵਰਗ ਵਿੱਚੋ ਪਹਿਲੇ ਸਥਾਨ ਪਰ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੋਰ ਨੇ ਪ੍ਰਾਪਤ ਕੀਤਾ।
ਇਹ ਜਾਣਕਾਰੀ ਬਲਾਕ ਮੀਡੀਆ ਕੋਆਡੀਨੇਟਰ ਬਲਜੀਤ ਸਿੰਘ, ਜਿਲ੍ਹਾ ਨੋਡਲ ਅਫਸਰ ਸਵਿਕਾਰ ਗਾਂਧੀ, ਬਲਾਕ ਨੋਡਲ ਅਫਸਰ ਸੁਨੀਲ ਵਰਮਾ, ਮੈਡਮ ਸ੍ਰੀਮਤੀ ਨੀਤੂ ਛਾਬੜਾ ਅਤੇ ਮੈਡਮ ਮਨੀਸ਼ਾ ਨੇ ਸਾਝੀ ਕੀਤੀ ਗਈ।