← ਪਿਛੇ ਪਰਤੋ
ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਵਲੋਂ ਅਸਤੀਫ਼ਾ ਚੰਡੀਗੜ੍ਹ, 6 ਅਗਸਤ 2020 - ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ (ਪੀ.ਏ.) ਵਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਸੂਚਨਾ ਮਿਲੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਨੂੰ ਲਿਖੇ ਪੱਤਰ ਵਿਚ ਉਹਨਾਂ ਕਿਹਾ ਹੈ ਕਿ ਇਸ ਅਹੁਦੇ ‘ਤੇ ਹੁੰਦੇ ਹੋਏ ਉਹਨਾਂ ਨੂੰ ਆਪਣੀ ਸਰਕਾਰੀ ਪੋਸਟਿੰਗ ਵਾਲੀ ਜਗ੍ਹਾ ‘ਤੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ।ਚੇਤੇ ਰਹੇ ਕਿ ਜਦੋਂ ਆਈ.ਏ.ਐਸ. ਅਧਿਕਾਰੀ ਆਲੋਕ ਸ਼ੇਖਰ ਆਮ ਰਾਜ ਪ੍ਰਬੰਧ ਵਿਭਾਗ (ਜਨਰਲ ਐਡਮਿਨ) ਦੇ ਪ੍ਰਿੰਸੀਪਲ ਸੈਕਟਰੀ ਬਣੇ ਸਨ, ਉਸ ਵੇਲੇ ਮਲਕੀਤ ਸਿੰਘ ਉਹਨਾਂ ਨਾਲ ਤਾਇਨਾਤ ਸਨ, ਪ੍ਰੰਤੂ ਜਲਦ ਹੀ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਗਈ ਸੀ। ਉਸ ਵੇਲੇ ਮੁਲਾਜ਼ਮ ਵਰਗ ਵਿਚ ਚਰਚਾ ਸੀ ਕਿ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਕਾਰਨ ਮਲਕੀਤ ਸਿੰਘ ਦੀ ਟਰਾਂਸਫਰ ਕੀਤੀ ਗਈ ।
Total Responses : 265