ਜਗਦੀਸ਼ ਥਿੰਦ
ਫਾਜ਼ਿਲਕਾ 06 ਅਗਸਤ :
ਜਿਲ੍ਹਾ ਫਾਜ਼ਿਲਕਾ ਅੰਦਰ 7 ਜਣਿਆਂ ਦੀ ਹੋਰ ਮੈਡੀਕਲ ਰਿਪੋਰਟ ਕਰਨਾ ਪਾਜ਼ੀਟਿਵ ਆਈ ਹੈ ।
ਸਿਵਲ ਸਰਜਨ ਫਾਜ਼ਿਲਕਾ ਅਨੁਸਾਰ 3 ਮਰੀਜ਼ ਫਾਜ਼ਿਲਕਾ , 3 ਮਰੀਜ਼ ਅਬੋਹਰ ਅਤੇ 1 ਮਰੀਜ਼ ਜਲਾਲਾਬਾਦ ਖੇਤਰ ਨਾਲ ਸਬੰਧਤ ਹਨ ।
ਜਾਰੀ ਜਾਣਕਾਰੀ ਅਨੁਸਾਰ 28 ਉਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੈ ਜੋ ਕਿ ਚੱਕ ਦੁਮਾਲ ਜਲਾਲਾਬਾਦ ਦਾ ਵਸਨੀਕ ਹੈ ਅਤੇ ਇਹ ਕੋਰੋਨਾ ਪਾਜ਼ਟਿਵ ਮਰੀਜ਼ ਦੇ ਸੰਪਰਕ ਵਿੱਚ ਆਇਆ ਸੀ ।
36 ਸਾਲਾ ਵਿਅਕਤੀ ਧਰਮ ਨਗਰੀ ਅਬੋਹਰ ਨਾਲ ਸਬੰਧਿਤ ਹੈ ਇਸ ਦੀ ਮੈਡੀਕਲ ਰਿਪੋਰਟ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ ।
ਟ੍ਰੈਵਲਿੰਗ ਹਿਸਟਰੀ ਵਿੱਚ ਇਹ ਵਿਅਕਤੀ ਦੁਬਈ ਤੋਂ ਪਰਤਿਆ ਹੈ ।
29 ਸਾਲਾਂ ਵਿਅਕਤੀ ਰਾਮ ਨਗਰੀ ਅਬੋਹਰ ਨਾਲ ਸਬੰਧਤ ਹੈ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਹੈ । ਟ੍ਰੈਵਲਿੰਗ ਹਿਸਟਰੀ ਵਿੱਚ ਇਹ ਵਿਅਕਤੀ ਉੱਤਰ ਪ੍ਰਦੇਸ਼ ਹੋ ਕੇ ਆਇਆ ਹੈ ।
60 ਸਾਲਾ ਬਜ਼ੁਰਗ ਔਰਤ ਜੋ ਕਿ ਬਸਤੀ ਹਜ਼ੂਰ ਫਾਜ਼ਿਲਕਾ ਨਾਲ ਸਬੰਧਿਤ ਹੈ ਵੀ ਕੋਵਿਡ - 19 ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਰਹੀ ਹੈ ।
40 ਸਾਲਾ ਔਰਤ ਜੋ ਕਿ ਬਸਤੀ ਹਜ਼ੂਰ ਪਾਏਗਾ ਨਾਲ ਸਬੰਧਤ ਹੈ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ।
7 ਸਾਲ ਉਮਰ ਦਾ ਬੱਚਾ ਜੋ ਕਿ ਬਸਤੀ ਹਜ਼ੂਰ ਫਾਜ਼ਿਲਕਾ ਨਾਲ ਸਬੰਧਤ ਹੈ ਦੀ ਰਿਪੋਰਟ ਵੀ ਪੋਜਟਿਵ ਪਾਈ ਗਈ ਹੈ ।
ਸਿਹਤ ਵਿਭਾਗ ਵੱਲੋਂ ਪ੍ਰਾਪਤ ਕੀਤੇ ਗਏ ਇਤਿਹਾਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੱਚਾ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਇਆ ।
ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਰਮੇਸ਼ਨ ਅਧਿਕਾਰੀ ਸ਼੍ਰੀ ਅਨਿਲ ਧਾਮੂ ਅਨੁਸਾਰ ਸਾਰੇ ਹੀ ਪਾਜ਼ੀਟਿਵ ਮਰੀਜ਼ਾਂ ਨੂੰ ਆਈਸੋਲੇਸ਼ਨ ਕੇਂਦਰਾਂ ਵਿੱਚ ਭੇਜ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ।
ਉਹਨਾਂ ਕਿਹਾ ਕਿਹਾ ਕਿ ਪਾਜ਼ੀਟਿਵ ਮਰੀਜਾਂ ਨਾਲ ਜਿਸ ਤਰ੍ਹਾਂ ਪਹਿਲੀ ਕਤਾਰ ਦੇ ਕਰਮਚਾਰੀ ਵਿਹਾਰ ਕਰ ਰਹੇ ਹਨ ਉਸ ਤਰ੍ਹਾਂ ਹੀ ਆਮ ਸਮਾਜ ਵੀ ਇਸ ਵਾਇਰਸ ਦੀ ਤਰਾਸਦੀ ਨੂੰ ਠੱਲ ਪਾਉਣ ਲਈ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ ਹੀ ਵਾਇਰਸ ਸਬੰਧੀ ਹਰੇਕ ਜਾਣਕਾਰੀ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਵੇ ।