ਫਿਰੋਜ਼ਪੁਰ 6 ਅਗਸਤ 2020 : ਕਾਮਰੇਡ ਚੰਨਣ ਸਿੰਘ ਬਰਾੜ ਅਤੇ ਦਯਾ ਸਿੰਘ, ਪ੍ਰੇਮ ਪਵਨ ਵੱਲੋਂ ਫਿਰੋਜਪੁਰ ਵਿਚ 9 ਅਗਸਤ ਦੇ ਸਤਿਆਗ੍ਰਹਿ ਦੀ ਤਿਆਰੀ ਸਬੰਧੀ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਸਾਂਝੀ ਮੀਟਿਗ ਕੀਤੀ ਗਈ। ਮੀਟਿੰਗ ਵਿਚ ਵੱਖ ਵੱਖ ਮਜ਼ਦੂਰ, ਮੁਲਾਜ਼ਮ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ 35 ਪ੍ਰਤੀਨਿਧਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕੁਲਦੀਪ ਸਿੰਘ ਖੁੰਗਰ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ, ਰੇਸ਼ਮ ਸਿੰਘ ਪ੍ਰਧਾਨ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਕਾਮਰੇਡ ਰਵਿੰਦਰ ਲੂਥਰਾ ਪ੍ਰਧਾਨ ਪਸਸਫ ਵਿਗਿਆਨਿਕ ਪੰਜਾਬ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਅਤੇ ਪ੍ਰਧਾਨ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਲੋਕ ਮਾਰੂ ਰਾਸ਼ਟਰ ਵਿਰੋਧੀ, ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਕੇਂਦਰ ਵਿਚ ਮੋਦੀ, ਕੈਪਟਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ, ਉਹੀ ਨੀਤੀਆਂ ਪੰਜਾਬ ਵਿਚ ਕੈਪਟਨ ਸਰਕਾਰ ਵੱਲੋਂ ਲਾਗੁ ਕੀਤੀਆਂ ਜਾ ਰਹੀਆਂ ਹਨ। ਮਜ਼ਦੂਰਾਂ, ਮੁਲਾਜ਼ਮਾਂ ਸਮੇਂ ਸਮੁੱਚੇ ਮਿਹਨਤਕਸ਼ ਲੋਕਾਂ ਵੱਲੋਂ ਆਪਣੇ ਲੰਬੇ ਅਤੇ ਲਹੂਵੀਟਵੇ ਸੰਘਰਸ਼ਾਂ ਦੀ ਬਦੌਲਤ ਪ੍ਰਾਪਤ ਕੀਤੇ ਹਨ, ਉਹ ਅਧਿਕਾਰ ਅਤੇ ਸਹੁਲਤਾਂ ਖੋਹਣ ਲਈ ਕਿਰਤ ਕਾਨੂੰਨ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਖੋਹੇ ਜਾ ਰਹੇ ਹਨ। ਕੋਰੋਨਾ ਕਾਰਨ ਪੈਦਾ ਹੋਈ ਗੰਭੀਰ ਹਾਲਤ ਦੌਰਾਨ ਮਿਹਨਤਕਸ਼ ਲੋਕਾਂ ਨੂੰ ਕੋਈ ਰਾਤ ਦੇਣ ਦੀ ਬਜਾਏ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਉਜਰਤਾਂ ਵਿਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤ ਖਿਲਾਫ ਆਰਡੀਨੈਂਸ ਜਾਰੀ ਕੀਤੇ ਗਏ ਹਨ। ਲਾਕਡਾਊਨ ਕਾਰਨ 15 ਕਰੋੜ ਲੋਕਾਂ ਦਾ ਰੁਜ਼ਗਾਰ ਖੁਸ ਗਿਆ ਹੈ। ਇਹ ਸਿਲਸਿਲਾ ਲਗਾਤਾਰੀ ਜਾਰੀ ਹੈ। ਆਗੂਆਂ ਨੇ ਕਿਹਾ ਕਿ 9 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਆਰੰਭ ਕੀਤਾ ਸੀ। ਅਸੀਂ 9 ਅਗਸਤ 2020 ਨੂੰ ਭਾਰਤ ਦੇ ਸੰਵਿਧਾਨ ਜਮਹੂਰੀਅਤ, ਧਰਮ ਨਿਰਪਖਕਤਾ ਅਤੇ ਸੰਘਵਾਦ ਅਤੇ ਕਿਰਤੀਆਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸਤਿਆਗ੍ਰਹਿ ਕਰਾਂਗੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ 22 ਦੇ 22 ਜ਼ਿਲ੍ਹਿਆਂ ਵਿਚ ਕੀਤ ਜਾ ਰਹੇ ਸਤਿਆਗ੍ਰਹਿ ਵਿਚ ਹਜ਼ਾਰਾਂ ਕਿਰਤੀ ਕਾਮੇ ਸ਼ਾਮਲ ਹੋਣਗੇ। ਇਸ ਦਿਨ ਮੰਗ ਕੀਤੀ ਜਾਵੇਗੀ ਕਿ ਲਾਕਡਾਊਨ ਦੌਰਾਨ ਉਜਰਤਾਂ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ ਅਤੇ ਛਾਂਟੀਆਂ 'ਤੇ ਰੋਕ ਲਗਾਈ ਜਾਵੇ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਰੁੱਧ ਜਾਰੀ ਕੀਤੇ ਆਰਡੀਨੈਂਸ ਰੱਦ ਕੀਤੇ ਜਾਣ। ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਊਟ ਸੋਰਸਿੰਗ 'ਤੇ ਰੋਕ ਲਗਾਈ ਜਾਵੇ। ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣ। ਸਾਰੇ ਲੋੜਵੰਦ ਲੋਕਾਂ ਨੂੰ 7500 ਰੁਪਏ ਮਹੀਨਾ ਗੁਜ਼ਾਰਾ ਭੱਤਾ ਦਿੱਤਾ ਜਾਵੇ। ਮੀਟਿੰਗ ਨੂੰ ਕਾਮਰੇਡ ਰਵਿੰਦਰ ਲੂਥਰਾ, ਰੇਸ਼ਮ ਸਿੰਘ, ਕੁਲਦੀਪ ਖੁੰਗਰ ਆਦਿ ਨੇ ਵੀ ਸੰਬੋਧਨ ਕੀਤਾ।