ਜੀ ਐਸ ਪੰਨੂ
- ਕਾਰਪੋਰੇਟ ਘਰਾਣਿਉ ਖੇਤੀ ਖੇਤਰ ਛੱਡੋ' 'ਕਾਰਪੋਰੇਟ ਭਜਾਓ- ਖੇਤੀ-ਕਿਸਾਨੀ ਬਚਾਓ'
ਪਟਿਆਲਾ, 6 ਅਗਸਤ 2020 - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪਟਿਆਲਾ-1 ਬਲਾਕ ਦੀ ਵਿਸੇਸ਼ ਅਤੇ ਜਨਰਲ ਬਾਡੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭੱਟੇੜ੍ਹੀ ਦੀ ਪ੍ਰਧਾਨਗੀ ਹੇਠ ਪਿੰਡ ਫਤਿਹਪੁਰ ਦੇ ਗੁਰਦੁਆਰਾ ਸਾਹਿਬ ਚ ਹੋਈ।
ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਦੱਸਿਆ ਕਿ 10 ਅਗਸਤ2020 ਨੂੰ 10 ਕਿਸਾਨ ਜਥੇਬੰਦਿਆਂ ਦੇ ਸੱਦੇ 'ਤੇ ਪੰਜਾਬ ਦੇ ਸਾਰੇ ਚੁਣੇ ਹੋਏ ਨੁਮਾਇੰਦਿਆਂ, ਸਾਰੇ ਹੀ ਐਮ.ਐਲ.ਏਜ , ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਘਰਾਂ ਵੱਲ ਪੰਜਾਬ ਭਰ ਵਿੱਚ ਮੋਟਰਸਾਇਕਲਾਂ, ਕਾਰਾਂ, ਜੀਪਾਂ ਅਤੇ ਸਕੂਟਰਾਂ 'ਤੇ ਸਵਾਰ ਹੋ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਹਨਾਂ ਪਟਿਆਲਾ ਜਿਲ੍ਹੇ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 11.00 ਵਜੇ ਕਿਸਾਨ ਮਾਰਚ ਸ਼ੁਰੂ ਕਰਨਗੇ। ਹ
ਰਿੰਦਰ ਸਿੰਘ ਚੰਦੂਮਾਜਰਾ,ਐਮ.ਐਲ.ਏ ਸਨੌਰ; ਰਜਿੰਦਰ ਸਿੰਘ ਐਮ.ਐਲ.ਏ ਸਮਾਣਾ; ਬ੍ਰਹਮ ਮਹਿੰਦਰਾ ਕੈਬਿਨਿਟ ਮੰਤਰੀ ਪੰਜਾਬ ਸਰਕਾਰ, ਅਮਰਿੰਦਰ ਸਿੰਘ ਮੁੱਖ ਮੰਤਰੀ, ਪੰਜਾਬ; ਮਹਾਰਾਣੀ ਪ੍ਰਨੀਤ ਕੌਰ ਸੰਸਦ ਮੈਂਬਰ, ਪਟਿਆਲਾ ਅਤੇ ਹਰਦਿਆਲ ਸਿੰਘ ਕੰਬੋਜ, ਐਮ.ਐਲ.ਏ, ਰਾਜਪੁਰਾ ਅਤੇ ਨਾਭਾ ਵਿਖੇ ਸਾਧੂ ਸਿੰਘ ਧਰਮਸੋਤ ਐਮ.ਐਲ.ਏ, ਨਾਭਾ ਅਤੇ ਸਮਾਣਾ ਵਿਖੇ ਨਿਰਮਲ ਸਿੰਘ ਐਮ.ਐਲ.ਏ, ਸ਼ੁਤਰਾਣਾ ਦੇ ਦਫ਼ਤਰਾਂ/ਘਰਾਂ ਅੱਗੇ ਪਹੁੰਚਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਭੇਜੇ 9 ਸੂਤਰੀ ਮੰਗ ਚਾਰਟਰ ਦੇ ਨਾਲ ਨਾਲ ਇੱਕ ਚਿਤਾਵਨੀ ਪੱਤਰ ਦੇਣਗੇ।
ਵਿਸੇਸ਼ ਤੌਰ 'ਤੇ ਪਹੁੰਚੇ ਸੂਬਾ ਪ੍ਰਧਾਨ ਡਾ: ਦਰਸ਼ਨ ਪਾਲ ਨੇ ਦੱਸਿਆ ਕਿ ਸਾਰੇ ਭਾਰਤ ਵਿਚ ਕਿਉਂਕਿ 9 ਅਗਸਤ 1942 ਵਾਲੇ ਦਿਨ ਭਾਰਤ ਦੇ ਲੋਕਾਂ ਨੇ 'ਅੰਗਰੇਜੋ ਭਾਰਤ ਛੱਡੋ' ਦਾ ਨਾਅਰਾ ਦਿੱਤਾ ਸੀ ਜਿਸ ਦੀ ਸਾਲਗਿਰਹਾ ਨੂੰ ਮਨਾਉਂਦਿਆਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਸਾਰੇ ਭਾਰਤ ਅੰਦਰ 9 ਅਗਸਤ 2020 ਨੂੰ ਸੱਦਾ ਦਿੱਤਾ ਗਿਆ ਹੈ ਕਿ 'ਕਾਰਪੋਰੇਟ ਘਰਾਣਿਉ ਖੇਤੀ ਖੇਤਰ ਛੱਡੋ' ਅਤੇ 'ਕਾਰਪੋਰੇਟ ਭਜਾਓ- ਖੇਤੀ-ਕਿਸਾਨੀ ਬਚਾਓ' ਦੇ ਨਾਅਰਆਂ ਹੇਠ 8 ਤੋਂ ਲੈ ਕੇ 10 ਅਗਸਤ ਤੱਕ ਰੋਸ ਮੁਜ਼ਾਹਰੇ ਕਰਦੇ ਹੋਏ ਕਿਸਾਨਾਂ ਵੱਲੋਂ ਉਹਨਾਂ ਮੰਗਾਂ ਅਤੇ ਮਸਲਿਆਂ ਨੂੰ ਉਭਾਰਿਆ ਜਾਵੇਗਾ ਜਿਸ ਨੂੰ 9 ਸੂਤਰੀ ਮੰਗ ਚਾਰਟਰ ਨੂੰ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਦੇ ਰੂਪ ਵਿੱਚ ਭੇਜਿਆ ਹੈ।
ਇਸ ਉਪਰੰਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪਟਿਆਲਾ 1 ਬਲਾਕ ਦੀ ਕਮੇਟੀ ਚੁਣੀ ਗਈ। ਕਮੇਟੀ ਵਿੱਚ ਲਾਲ ਚੰਦ ਸਦਰਪੁਰ, ਅਵਤਾਰ ਸਿੰਘ ਗੱਜੂਮਾਜਰਾ,ਹੀਰਾ ਸਿੰਘ ਫਤਹਿਪੁਰ, ਗੁਰਮੀਤ ਸਿੰਘ ਖੇੜੀ ਮੱਲਾਂ, ਮਨਜੀਤ ਸਿੰਘ ਮਹਿਮਦਪੁਰ, ਧਰਮਿੰਦਰ ਸਿੰਘ ਚੂਹੜਪੁਰ, ਜਗਦੀਸ਼ ਸਿੰਘ ਕੌਰਜੀਵਾਲਾ ਅਤੇ ਕਰਮਜੀਤ ਸਿੰਘ ਛੱਨਾਂ ਖੂਟੀ ਚੁਣੇ ਗਏ, ਜਿਨ੍ਹਾਂ ਵਿੱਚੋਂ ਲਾਲ ਚੰਦ ਸਦਰਪੁਰ ਨੂੰ ਬਲਾਕ ਦਾ ਕਨਵੀਨਰ ਅਤੇ ਹੀਰਾ ਸਿੰਘ ਫਤਹਿਪੁਰ ਨੂੰ ਬਲਾਕ ਦਾ ਖਜਾਨਚੀ ਚੁਣਿਆ ਗਿਆ।