ਐੱਸ.ਏ.ਐੈੱਸ ਨਗਰ, 07 ਅਗਸਤ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸੋਸੀਏਟਿਡ ਸਕੂਲਾਂ ਵਾਸਤੇ ਅਕਾਦਮਿਕ ਸਾਲ 2020-21 ਲਈ ਕੰਟੀਨਿਊਸ਼ਨ ਫ਼ੀਸ ਜਮ੍ਹਾ ਕਰਵਾਉਣ ਦੀਆਂ ਮਿਤੀਆਂ ਵਿੱਚ ਇੱਕ ਵਾਰ ਫ਼ੇਰ ਵਾਧਾ ਕੀਤਾ ਗਿਆ ਹੈ।
ਸਿਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ ਜਿਲ੍ਹਾ ਪਟਿਆਲਾ ਤੇ ਸੂਬੇ ਦੀਆਂ ਅਜਿਹੀਆਂ ਹੋਰ ਆਰਗੇਨਾਈਜ਼ੇਨਾਂ ਵੱਲੋਂ ਕੀਤੀ ਗਈ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਖਿਆ ਬੋਰਡ ਨਾਲ ਐਸੋਸੀਏਟਿਡ ਸੰਸਥਾਵਾਂ ਵਾਸਤੇ ਅਕਾਦਮਿਕ ਸਾਲ 2020-21 ਲਈ ਬਿਨ੍ਹਾਂ ਕਿਸੇ ਲੇਟ ਫ਼ੀਸ ਤੋਂ ਕੰਟੀਨਿਊਸ਼ਨ ਫ਼ੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਜੁਲਾਈ 2020 ਤੋਂ ਵਧਾ ਕੇ 17 ਅਗਸਤ 2020 ਕੀਤੀ ਗਈ ਹੈ।
ਆਖ਼ਰੀ ਮਿਤੀ 17 ਅਗਸਤ 2020 ਤੋਂ ਬਾਅਦ ਲੇਟ ਫ਼ੀਸ ਸਮੇਤ ਬਣਦੀ ਫ਼ੀਸ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਈ ਜਾ ਸਕੇਗੀ।
ਅਕਾਦਮਿਕ ਸਾਲ 2020-21 ਦਾ ਕੰਟੀਨਿਊਸ਼ਨ ਪ੍ਰਫ਼ਾਰਮਾ ਅਤੇ ਨਵੇਂ ਫ਼ੀਸ ਸ਼ਡਿਊਲ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਉਪਲੱਭਧ ਹੈ ਅਤੇ ਵੱਖਰੇ ਤੌਰ ਤੇ ਐਸੋਸੀਏਟਿਡ ਸਕੂਲਾਂ ਦੀ ਲਾਗ-ਇਨ ਆਈ.ਡੀ. ਤੇ ਵੀ ਭੇਜੀ ਜਾ ਰਹੀ ਹੈ।