ਈ-ਕੋਰਸ ਆਨ ਲਰਨਿੰਗ ਟੂ ਟੀਚ ਆਨਨਲਾਈਨ : ਟ੍ਰਾਂਸਜਿਸ਼ਨ ਫਰੋਮ ਬਲੈਕ ਬੋਰਡ ਤੋਂ ਬ੍ਰਾਡਬੈਂਡ
ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ, ਆਨਲਾਈਨ ਅਤੇ ਮਿਸ਼ਰਿਤ ਸਿਖਲਾਈ ਹੁਣ ਜ਼ਿੰਦਗੀ ਦੀ ਵਿਦਿਅਕ ਵਾਸਤਵਿਕਤਾ ਹੈ। ਆਨਲਾਈਨ ਅਧਿਆਪਨ ਅਤੇ ਸਿਖਲਾਈ ਲਈ ਰਣਨੀਤੀਆਂ ਦਾ ਵਿਕਾਸ ਇਕ ਨਿਵੇਕਲਾ ਪ੍ਰੋਗਰਾਮ ਹੈ ਜਿਹੜਾ ਸਕੂਲਾਂ ਦੇ ਆਗਾਮੀ ਸਾਲ ਲਈ ਅਧਿਆਪਕਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਮੁਸ਼ਕਿਲ ਹਲਾਤਾਂ ਦੌਰਾਨ ਜਦੋਂ ਅੱਧ ਮਾਰਚ ਤੋਂ ਪੂਰੇ ਭਾਰਤ ਵਿੱਚ ਸਕੂਲ ਅਤੇ ਕਾਲਜ ਬੰਦ ਕੀਤੇ ਗਏ, ਉਸ ਸਮੇਂ ਆਈ.ਕਿਊ.ਏ.ਸੀ., ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਵੱਲੋਂ ਇੱਕ ਆਨਲਾਈਨ ਸਰਵੇਖਣ ਕੀਤਾ ਗਿਆ। ਕੁਝ ਦਿਨਾਂ ਬਾਅਦ, ਅਧਿਆਪਕਾਂ ਨੂੰ ਬਿਨਾਂ ਸਿਖਲਾਈ, ਘੱਟ ਬੈਂਡਵਿਡਥ ਅਤੇ ਬਹੁਤ ਥੋੜ੍ਹੀ ਤਿਆਰੀ ਨਾਲ, ਆਨਲਾਈਨ ਅਧਿਆਪਨ ਅਤੇ ਸਿਖਲਾਈ ਨੂੰ ਇੱਕ ਗੈਰ-ਯੋਜਨਾਬੱਧ ਤਰੀਕੇ ਅਤੇ ਤੇਜ਼ੀ ਨਾਲ ਸਾਰੇ ਵਿਦਿਅਕ ਅਦਾਰਿਆਂ ਵੱਲੋਂ ਆਰੰਭ ਕਰ ਦਿੱਤਾ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਲਾਤਾਂ ਦੇ ਮੱਦੇਨਜ਼ਰ, ਆਨਲਾਈਨ ਅਧਿਆਪਨ ਬਿਨਾਂ ਕਿਸੇ ਵਿਕਲਪ ਦੇ ਇੱਕ ਵਧੀਆ ਵਿਧੀ ਹੈ।
ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਕੁੱਲ 82.1 ਫ਼ੀਸਦੀ ਅਧਿਆਪਕਾਂ ਨੂੰ ਆਨਲਾਈਨ ਅਧਿਆਪਨ ਦਾ ਕੋਈ ਤਜ਼ਰਬਾ ਨਹੀਂ ਸੀ, 90.2 ਫ਼ੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਆਨਲਾਈਨ ਕਲਾਸਾਂ ਲੈ ਰਹੇ ਸਨ, ਜਦੋਂ ਕਿ 9.8 ਫ਼ੀਸਦੀ ਅਧਿਆਪਕਾਂ ਨੇ ਦੱਸਿਆ ਕਿ ਉਹ ਕੋਵਿਡ-19 ਤਾਲਾਬੰਦੀ ਦੌਰਾਨ ਆਨਲਾਈਨ ਕਲਾਸਾਂ ਨਹੀਂ ਲੈ ਰਹੇ ਸਨ। ਇਸ ਅਧਿਐਨ ਦੇ ਮੱਦੇਨਜ਼ਰ ਅਧਿਆਪਕਾਂ ਦੁਆਰਾ ਦਰਪੇਸ਼ ਉਪਰੋਕਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ, ਸੈਕਟਰ 36-ਬੀ, ਚੰਡੀਗੜ੍ਹ ਨੇ ਸੰਭਾਵਿਤ ਅਤੇ ਸੇਵਾ ਨਿਭਾਅ ਰਹੇ ਅਧਿਆਪਕਾਂ ਲਈ ‘ਲਰਨਿੰਗ ਟੂ ਟੀਚ ਆਨਨਲਾਈਨ’ ਵਿਸ਼ੇ ‘ਤੇ ਇੱਕ ਆਨਲਾਈਨ ਐਮ.ਓ.ਓ.ਸੀ. ਕੋਰਸ ਤਿਆਰ ਕੀਤਾ। ਇਹ ਇਕ ਨਿਵੇਕਲੀ ਪਹਿਲ ਹੈ ਜੋ ਆਈ.ਕਿਊ.ਏ.ਸੀ. ਵੱਲੋਂ ਸਤਿਕਾਰ ਯੋਗ ਸ੍ਰੀ ਨਿਰਮਲ ਸਿੰਘ ਢਿੱਲੋਂ, ਸਕੱਤਰ ਦੇਵ ਸਮਾਜ ਅਤੇ ਚੇਅਰਮੈਨ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ, ਚੰਡੀਗੜ੍ਹ ਦੀ ਯੋਗ ਅਗਵਾਈ ਅਤੇ ਹਦਾਇਤਾਂ ਅਧੀਨ ਟੀਚਿੰਗ ਲਰਨਿੰਗ ਸੈਂਟਰ ਆਫ਼ ਡੀ.ਐਸ.ਸੀ.ਈ. ਰਾਹੀਂ ਕੀਤੀ ਗਈ। ਇਸ ਈ-ਕੋਰਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. (ਸ੍ਰੀਮਤੀ) ਅਗਨੀਸ ਢਿੱਲੋਂ ਦੇ ਯਤਨਾਂ ਅਤੇ ਦੂਰ ਦ੍ਰਿਸ਼ਟੀ ਸਦਕਾ ਕੀਤੀ ਗਈ।
ਇਸ ਚੁਣੌਤੀਪੂਰਨ ਸਮੇਂ ਦੌਰਾਨ ਇਹ ਕੋਰਸ ਵਿਦਿਆਰਥੀਆਂ ਲਈ ਸਿੱਖਣ ਦੇ ਮੌਕਿਆਂ ਵਜੋਂ ਮਹੱਤਵਪੂਰਣ ਸਹਾਇਕ ਅਤੇ ਜ਼ਰੂਰੀ ਕਾਰਜ ਵਜੋਂ ਇਕ ਮਿੱਲ ਪੱਥਰ ਸਾਬਤ ਹੋਇਆ ਹੈ। ਇਸ ਨਾਲ ਸਾਡੇ ਅਧਿਆਪਕਾਂ ਨੂੰ ਨਵੇਂ ਤਕਨੀਕੀ ਸਾਧਨਾਂ ਨੂੰ ਸਿੱਖਣ ਅਤੇ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੀਆਂ ਸੰਭਾਵਨਾਵਾਂ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।
ਕਾਲਜ ਨੇ ਇਸ ਕੋਰਸ ਦਾ ਇਕ ਬੈਚ ਪਹਿਲਾਂ ਹੀ ਪੂਰਾ ਕਰ ਲਿਆ ਹੈ ਜਿਸ ਵਿੱਚ ਝਾਰਖੰਡ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਜੰਮੂ-ਕਸ਼ਮੀਰ, ਉਤਰਾਖੰਡ, ਅਸਾਮ, ਤਾਮਿਲਨਾਡੂ, ਰਾਜਸਥਾਨ ਆਦਿ ਵੱਖ-ਵੱਖ ਰਾਜਾਂ ਦੇ ਲਗਭਗ 700 ਉਮੀਦਵਾਰਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਕਾਲਜ ਨੇ 60 ਸੰਭਾਵਿਤ ਅਧਿਆਪਕਾਂ 'ਤੇ ਉਸੇ ਕੋਰਸ ਦਾ ਪਾਇਲਟ ਅਧਿਐਨ ਕੀਤਾ ਸੀ, ਜਿਨ੍ਹਾਂ ਨੇ ਇਸ ਦੀ ਬਹੁਤ ਪ੍ਰਸ਼ੰਸਾ ਕੀਤੀ। ਹੁਣ ਕਾਲਜ ਨੂੰ ‘ਟ੍ਰਾਂਸਜਿਸ਼ਨ ਫਰੋਮ ਬਲੈਕ ਬੋਰਡ ਤੋਂ ਬ੍ਰਾਡਬੈਂਡ:ਆਨਲਾਈਨ ਟ੍ਰੇਨਿੰਗ ਫਾਰ ਆਨਲਾਈਨ ਟੀਚਿੰਗ’ ਤਹਿਤ ਸੇਵਾ ਨਿਭਾਅ ਰਹੇ ਅਧਿਆਪਕਾਂ ਲਈ ਦੋ ਹਫ਼ਤੇ ਦੇ ਈ-ਕੋਰਸ ਲਈ ਸਟੇਟ ਕਾਊਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ), ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਸਪਾਂਸਰਸ਼ਿਪ ਮਿਲੀ ਹੈ ਜਿਸ ਸਬੰਧੀ 9 ਅਗਸਤ, 2020 ਭਾਵ ਸੋਮਵਾਰ ਨੂੰ ਵਿਦਾਇਗੀ ਭਾਸ਼ਣ ਹੋਣ ਜਾ ਰਿਹਾ ਹੈ। ਇਸ ਕੋਰਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੀ ਮੰਗ ਅਤੇ ਜ਼ਬਰਦਸਤ ਹੁੰਗਾਰੇ 'ਤੇ, ਕਾਲਜ ਇਕ ਹੋਰ ਬੈਚ 12 ਅਗਸਤ, 2020 ਤੋਂ 28 ਅਗਸਤ, 2020 ਤੱਕ ਸ਼ੁਰੂ ਕਰਨ ਜਾ ਰਿਹਾ ਹੈ। ਬਹੁਤ ਸਾਰੇ ਉਮੀਦਵਾਰ ਪਹਿਲਾਂ ਹੀ ਕੋਰਸ ਵਿਚ ਰਜਿਸਟਰ ਹੋ ਚੁੱਕੇ ਹਨ ਅਤੇ ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਜੋ ਵੀ ਅਧਿਆਪਕ ਇੱਥੇ ਅਧਿਆਪਨ ਕਰਦੇ ਹਨ, ਉਹ ਆਪਣੇ ਅਨੁਭਵਾਂ ਨੂੰ ਕੰਮ ਵਾਲੀ ਥਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਯੋਗ ਹੋਣਗੇ।