ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਸਰਦਾਰ ਹਰਜੀਤ ਸਿੰਘ ਆਈ ਪੀ ਐੱਸ
ਜਗਦੀਸ਼ ਥਿੰਦ
ਫਾਜ਼ਿਲਕਾ, 7 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵਿਚ ਲੱਗੇ ਮਾੜੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਜ਼ਿਲਾ ਫਾਜ਼ਿਲਕਾ ਵਿਚ ਪਿੱਛਲੇ 10 ਦਿਨਾਂ ਵਿਚ ਆਬਰਕਾਰੀ ਐਕਟ ਤਹਿਤ 42 ਮੁੱਕਦਮੇ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲੇ ਦੇ ਐਸ.ਐਸ.ਪੀ. ਸ: ਹਰਜੀਤ ਸਿੰਘ ਨੇ ਦਿੱਤੀ ਹੈ।
ਐਸ.ਐਸ.ਪੀ. ਸ: ਹਰਜੀਤ ਸਿੰਘ ਨੇ ਦੱਸਿਆ ਕਿ ਇੰਨਾਂ 42 ਕੇਸਾਂ ਦੇ ਮਾਮਲੇ ਵਿਚ 28 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਨਜਾਇਜ ਸ਼ਰਾਬ ਖਿਲਾਫ ਮੁਹਿੰਮ ਪਹਿਲਾਂ ਵੀ ਜਾਰੀ ਸੀ। ਉਨਾਂ ਨੇ ਕਿਹਾ ਕਿ 1 ਜਨਵਰੀ 2020 ਤੋਂ ਹੁਣ ਤੱਕ ਆਬਕਾਰੀ ਐਕਟ ਤਹਿਤ ਜ਼ਿਲੇ ਵਿਚ 411 ਪਰਚੇ ਦਰਜ ਕਰਕੇ 308 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇੰਨਾਂ ਤੋਂ ਕੁੱਲ 6998 ਲੀਟਰ ਨਜਾਇਜ ਸ਼ਰਾਬ, 7409 ਲੀਟਰ ਦੇਸ਼ ਸ਼ਰਾਬ, 28167 ਲੀਟਰ ਲਾਹਣ ਅਤੇ 117 ਲੀਟਰ ਬੀਅਰ ਦੀ ਬਰਾਮਦਗੀ ਹੋਈ ਹੈ।
ਐਸ.ਐਸ.ਪੀ. ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਿਤੇ ਵੀ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨਾਂ ਨੇ ਕਿਹਾ ਕਿ ਜੋ ਕੋਈ ਵੀ ਸ਼ਰਾਬ ਦੇ ਨਜਾਇਜ ਧੰਦੇ ਵਿਚ ਸ਼ਾਮਿਲ ਹੋਵੇਗਾ ਉਸਨੂੰੂ ਬਖ਼ਸਿਆਂ ਨਹੀਂ ਜਾਵੇਗਾ।
ਬਾਕਸ ਲਈ ਪ੍ਰਸਤਾਵਿਤ
ਆਬਕਾਰੀ ਵਿਭਾਗ ਨੇ ਵੀ ਇਕ ਲੱਖ ਲੀਟਰ ਲਾਹਣ ਨਸ਼ਟ ਕਰਵਾਈ
ਦੂਜੇ ਪਾਸੇ ਆਬਕਾਰੀ ਵਿਭਾਗ ਦੇ ਉਪ ਕਮਿਸ਼ਨ ਸ: ਜਸਕਰਨ ਸਿੰਘ ਬਰਾੜ ਅਤੇ ਸਹਾਇਕ ਕਮਿਸ਼ਨਰ ਆਰ ਐਸ ਰੋਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੱਛਲੇ ਸਮੇਂ ਦੌਰਾਨ ਵਿਭਾਗ ਨੇ ਆਬਕਾਰੀ ਐਕਟ ਤਹਿਤ 12 ਪਰਚੇ ਦਰਜ ਕਰਵਾਏ ਹਨ। ਵਿਭਾਗ ਨੇ 1 ਲੱਖ ਲੀਟਰ ਤੋਂ ਜਿਆਦਾ ਦੀ ਲਾਹਣ ਫੜ ਕੇ ਨਸ਼ਟ ਕੀਤੀ ਹੈ ਜਿਸ ਵਿਚੋਂ 90 ਹਜਾਰ ਲੀਟਰ ਦਾ ਬੀਕਾਨੇਰ ਨਹਿਰ ਦੇ ਕਿਨਾਰਿਓ ਬਰਾਮਦ ਕਰਕੇ ਨਸ਼ਟ ਕੀਤੀ ਹੈ। ਇਸ ਤੋਂ ਬਿਨਾਂ ਅਬੋਹਰ ਬ੍ਰਾਂਚ ਨਹਿਰ ਸਮੇਤ ਹੋਰ ਸੰਵੇਦਨਸ਼ੀਲ ਥਾਂਵਾਂ ਤੋਂ ਵੀ ਵਿਭਾਗ ਨੇ 10 ਹਜਾਰ ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਹੈ।
ਬਾਕਸ ਲਈ ਪ੍ਰਸਤਾਵਿਤ
ਨਸ਼ਿਆਂ ਖਿਲਾਫ ਇਸ ਸਾਲ ਦਰਜ ਹੋਏ 138 ਕੇਸ
ਓਧਰ ਐਸ.ਐਸ.ਪੀ. ਸ: ਹਰਜੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ 1 ਜਨਵਰੀ ਤੋਂ ਲੈ ਕੇ ਹੁਣ ਤੱਕ ਨਸ਼ਿਆਂ ਸਬੰਧੀ ਜ਼ਿਲੇ ਦੇ ਵੱਖ ਵੱਖ ਥਾਣਿਆਂ ਵਿਚ 138 ਕੇਸ ਦਰਜ ਕੀਤੇ ਗਏ ਹਨ ਅਤੇ 211 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨਾਂ ਨੇ ਜ਼ਿਲਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਨਸ਼ੇ ਦੀ ਵਿਕਰੀ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।