ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ
ਜਗਦੀਸ਼ ਥਿੰਦ
ਫ਼ਾਜ਼ਿਲਕਾ 7 ਅਗਸਤ
ਸ਼ੁੱਧ ਤੇ ਬਿਮਾਰੀਆਂ ਮੁਕਤ ਵਾਤਾਵਰਣ ਸਿਰਜਣ ਲਈ ਰੁੱਖ ਅਹਿਮ ਰੋਲ ਅਦਾ ਕਰਦੇ ਹਨ। ਮਨੁੱਖ ਖੁਸ਼ ਤੇ ਤੰਦਰੁਸਤ ਵੀ ਤਾਂ ਰਹਿ ਸਕਦਾ ਹੈ ਜੇਕਰ ਉਸਦਾ ਆਲਾ-ਦੁਆਲਾ ਸਾਫ-ਸੁਥਰਾ ਤੇ ਹਰਿਆ-ਭਰਿਆ ਨਜ਼ਰ ਆਵੇਗਾ। ਇਸ ਤਰਾਂ ਦੇ ਵਾਤਾਵਰਣ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਕਾਇਮ ਕੀਤਾ ਜਾ ਸਕਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਈਨਸ ਕਲੱਬ ਫ਼ਾਜ਼ਿਲਕਾ ਵਿਸ਼ਾਲ ਦੇ ਸਹਿਯੋਗ ਨਾਲ ਬੂਟੇ ਲਗਾਉਣ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਟੇ ਲਗਾਉਣ ਨਾਲ ਜਿਥੇ ਸੁਧ ਹਵਾ, ਆਕਸੀਜਨ ਮਿਲਦੀ ਹੈ ਜਿਸ ਨਾਲ ਮਨੁੱਖ ਆਪਣੇ-ਆਪ ਨੂੰ ਤੰਦਰੁਸਤ ਮਹਿਸੁਸ ਕਰਦਾ ਹੈ ਉਥੇ ਇਹ ਬੁਟੇ ਵੱਡੇ ਹੋ ਕੇ ਰੁਖ ਦਾ ਰੂਪ ਧਾਰ ਕੇ ਛਾਂ ਵੀ ਦਿੰਦੇ ਹਨ। ਉਨਾਂ ਦੱਸਿਆ ਕਿ ਕੰਪਲੈਕਸ ਵਿਖੇ ਲਗਭਗ 350 ਬੂਟਾ ਲਗਾਇਆ ਜਾਵੇ। ਉਨਾਂ ਕੰਪਲੈਕਸ ਵਿਖੇ ਲਾਇਨਸ ਕਲਬ ਫ਼ਾਜ਼ਿਲਕਾ ਵਿਸ਼ਾਲ ਵੱਲੋਂ ਤਾਰਬੰਦੀ ਕਰਕੇ ਬੂਟਿਆਂ ਦੀ ਸਥਾਪਤੀ ਲਈ ਜਗਾਂ ਤਿਆਰ ਕੀਤੀ ਗਈ। ਉਨਾਂ ਲਾਇਨਸ ਕਲਬ ਦਾ ਧੰਨਵਾਦ ਕਰਦਿਆਂ ਇਸ ਮੁਹਿੰਮ ਨੂੰ ਲਗਾਤਾਰਤਾ ਵਿਚ ਜਾਰੀ ਰੱਖਣ ਵਿਚ ਸਹਿਯੋਗ ਕਰਨ ਲਈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੰਪਲੈਕਸ ਤੋਂ ਇਲਾਵਾ ਹਰੇਕ ਬਲਾਕ, ਪਿੰਡ, ਸਰਕਾਰੀ ਥਾਵਾਂ ਆਦਿ ਵਿਖੇ ਬੂਟੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਹ ਬੂਟੇ ਵਣ ਵਿਭਾਗ, ਨਰੇਗਾ, ਐਨ.ਜੀ.ਓ, ਅਧਿਕਾਰੀਆਂ ਤੇ ਕਰਚਮਾਰੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲਗਵਾਏ ਜਾ ਰਹੇ ਹਨ। ਉਨਾਂ ਕਲੱਬਾਂ ਦੇ ਮੈਂਬਰਾਂ, ਸੰਸਥਾਵਾਂ ਦੇ ਨੁਮਾਇੰਦਿਆਂ, ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਕ-ਇਕ ਬੂਟਾ ਲਗਾਉਣ ਲਈ ਕਿਹਾ ਅਤੇ ਉਸਦਾ ਚੰਗੀ ਤਰਾਂ ਪਾਲਣ-ਪੋਸ਼ਣ ਲਈ ਵੀ ਕਿਹਾ। ਉਨਾਂ ਕਿਹਾ ਕਿ ਕਲਾ ਬੂਟੇ ਲਾਉਣ ਨਾਲ ਆਪਣਾ ਕੰਮ ਖਤਮ ਨਹੀਂ ਹੁੰਦਾ ਸਗੋਂ ਇਸਦੀ ਪੁੱਤਾਂ ਵਾਂਗ ਸੰਭਾਲ ਵੀ ਬਹੁਤ ਜਰੂਰੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਲ ਰਾਮ, ਐਸ.ਡੀ.ਐਮ. ਫ਼ਾਜਿਲਕਾ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸ ਸੁਖਪਾਲ ਸਿੰਘ, ਵਣ ਰੇਂਜ ਅਧਿਕਾਰੀ ਨਿਸ਼ਾਨ ਸਿੰਘ, ਨਰੇਸ਼ ਜੁਨੇਜਾ ਲਾਇਨਸ ਕਲਬ ਦੇ ਪ੍ਰਧਾਨ, ਸੰਜੀਵ ਗਰੋਵਰ ਸਕਤਰ, ਐਡੋਵੇਕਟ ਅਲੋਕ ਕਟਾਰੀਆ, ਰਾਜੇਸ਼ ਗੋਇਲ, ਗੌਰਵ ਮਿਤਲ, ਗੌਰਵ ਨਾਗਪਾਲ, ਅਮਰਜੀਤ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।