ਕੁਲਜਿੰਦਰ ਸਰਾ
ਕੋਜ਼ੀਕੋਡ, 7 ਅਗਸਤ 2020 - ਕੇਰਲਾ ਦੇ ਕੋਜ਼ੀਕੋਡ ਏਅਰਪੋਰਟ 'ਤੇ ਦੁਬਈ ਤੋਂ ਕਾਲੀਕਟ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਅੱਜ ਸ਼ਾਮ ਨੂੰ ਲੈਂਡਿੰਗ ਸਮੇਂ ਕਰੀਬ 7.45 'ਤੇ ਹਾਦਸੇ 'ਚ ਸ਼ਿਕਾਰ ਹੋ ਗਿਆ। ਰਿਪੋਰਟਾਂ ਅਨੁਸਾਰ ਜਹਾਜ਼ 'ਚ 10 ਬੱਚਿਆਂ ਸਮੇਤ 184 ਯਾਤਰੀ ਸਵਾਰ ਸਨ।
ਭਾਰੀ ਮੀਂਹ ਦੇ ਕਾਰਨ ਜਹਾਜ਼ ਰਨਵੇਅ ਤੋਂ ਤਿਲਕ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਸਮੇਂ ਜਹਾਜ਼ 'ਚ 184 ਯਤਾਰੀ, 6 ਕਰੂ ਮੈਂਬਰ ਅਤੇ ਦੋ ਪਾਈਲਟ ਸਵਾਰ ਸਨ। ਇਸ ਹਾਦਸੇ 'ਚ ਦੋਵਾਂ ਪਾਇਲਟਾਂ ਦੀ ਮੌਤ ਹੋਣ ਦੀ ਖਬਰ ਹੈ। ਇਸ ਤੋਂ ਬਿਨਾਂ ਕਾਫੀ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ।
ਹੋਰ ਅਪਡੇਟਸ ਲਈ ਏਅਰ ਇੰਡੀਆ ਦੇ ਹੈਲਪਲਾਈਨਜ਼ ਨੰਬਰਾਂ 056 546 3903, 0543090572, 0543090572, 0543090575 'ਤੇ ਸੰਪਰਕ ਕੀਤਾ ਜਾ ਸਕਦਾ ਹੈ।