← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ, 7 ਅਗਸਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਐਮਰਜੈਂਸੀ ਵਿਚ ਹਸਪਤਾਲ ਵਿਚ ਆਉਣ ਵਾਲੇ ਮਰੀਜਾਂ ਨੂੰ ਸਭ ਤੋਂ ਪਹਿਲਾਂ ਡਾਕਟਰੀ ਸਹਾਇਤਾ ਮੁਹਈਆ ਕਰਵਾਉਣ ਅਤੇ ਉਸਤੋਂ ਬਾਅਦ ਮਰੀਜ ਦੀ ਫਾਇਲ ਆਦਿ ਬਣਾਉਣ ਦੀ ਪ੍ਰਿਆ ਪੂਰੀ ਕੀਤੀ ਜਾਵੇ। ਉਹ ਅੱਜ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਪੁੱਛੋ’ ਦੌਰਾਨ ਅਬੋਹਰ ਨਾਲ ਸਬੰਧਤ ਨੀਤਾ ਪੰਧੂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਬੋਲ ਰਹੇ ਸਨ। ਸ੍ਰੀਮਤੀ ਨੀਤਾ ਪੰਧੂ ਦੇ ਪਤੀ ਪ੍ਰੋ: ਪਰਵਿੰਦਰ ਸਿੰਘ ਦੀ ਪਿੱਛਲੇ ਦਿਨੀਂ ਮੌਤ ਹੋ ਗਈ ਸੀ ਅਤੇ ਸ੍ਰੀਮਤੀ ਨੀਤਾ ਪੰਧੂ ਨੇ ਕਿਹਾ ਸੀ ਕਿ ਅਜਿਹਾ ਉਨਾਂ ਦੇ ਇਲਾਜ ਵਿਚ ਦੇਰੀ ਕਾਰਨ ਹੋਇਆ ਸੀ। ਇਸ ਤੇ ਮੁੱਖ ਮੰਤਰੀ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਇਸ ਸਬੰਧੀ ਜਾਂਚ ਕਰਨ ਦੇ ਹੁਕਮ ਦਿੱਤੇ। ਉਨਾਂ ਨੇ ਕਿਹਾ ਕਿ ਬਾਬਾ ਫਰੀਦ ਮੈਡੀਕਲ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਉਨਾਂ ਵੱਲੋਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਜੋ ਵੀ ਇਸ ਜਾਂਚ ਵਿਚ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਰੀਜ ਦੀ ਜਾਨ ਬਚਾਉਣੀ ਸਭ ਤੋਂ ਵੱਡੀ ਪ੍ਰਥਾਮਿਕਤਾ ਹੁੰਦੀ ਹੈ। ਇਸ ਲਈ ਜਦ ਵੀ ਕੋਈ ਮਰੀਜ ਐਮਰਜੈਂਸੀ ਵਿਚ ਹਸਪਤਾਲ ਵਿਚ ਆਏ ਸਭ ਤੋਂ ਪਹਿਲਾਂ ਉਸਦਾ ਇਲਾਜ ਆਰੰਭ ਕੀਤਾ ਜਾਵੇ ਅਤੇ ਬਾਕੀ ਕਾਰਵਾਈ ਬਾਅਦ ਵਿਚ ਕੀਤੀ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕੋਵਿਡ ਦੇ ਵਧਦੇ ਖਤਰੇ ਦੇ ਮੱਦੇਨਜਰ ਲੋਕਾਂ ਨੂੰ ਮਾਸਕ ਪਾ ਕੇ ਹੀ ਘਰੋਂ ਬਾਹਰ ਜਾਣ ਦੀ ਅਪੀਲ ਕੀਤੀ। ਉਨਾਂ ਨੇ ਕਿਹਾ ਕਿ ਮਾਸਕ ਰਾਹੀਂ ਅਸੀਂ ਕੋਵਿਡ ਦੇ ਪਸਾਰ ਨੂੰ ਰੋਕ ਸਕਦੇ ਹਾਂ।
Total Responses : 189