ਮਨਿੰਦਰਜੀਤ ਸਿੱਧੂ
ਜੈਤੋ, 07 ਅਗਸਤ 2020 - ਜੈਤੋ ਸ਼ਹਿਰੀ ਯੂਥ ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਅਤੇ ਕਾਰੋਬਾਰੀ ਜਤਿੰਦਰ ਕੁਮਾਰ ਜੀਤੂ ਬਾਂਸਲ ਨੇ ਆਪਣਾ ਜਨਮ ਦਿਨ ਸਬ-ਡਵੀਜ਼ਨ ਦਫ਼ਤਰ ਜੈਤੋ ਵਿਖੇ ਜਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਅਤੇ ਸਬ-ਡਵੀਜ਼ਨ ਜੈਤੋ ਦੇ ਐਸ.ਡੀ.ਐਮ. ਡਾ. ਮਨਦੀਪ ਕੌਰ ਦੀ ਹਾਜਰੀ ਵਿੱਚ ਪੌਦੇ ਲਗਾ ਕੇ ਮਨਾਇਆ। ਇਸ ਮੌਕੇ ਜੀਤੂ ਬਾਂਸਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਖੁਸ਼ੀ ਅਤੇ ਗਮੀ ਮੌਕੇ ਦਰਖਤ ਜਰੂਰ ਲਗਾੳੇੁਣੇ ਚਾਹੀਦੇ ਹਨ। ਉਹਨਾਂ ਇਸ ਮੌਕੇ ਉੱਦਮ ਕਲੱਬ ਜੈਤੋ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜੋ ਬੜੇ ਲੰਮੇ ਸਮੇਂ ਤੋਂ ਪੌਦਿਆਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਇਸ ਮੌਕੇ ਸਬ-ਡਵੀਜ਼ਨ ਜੈਤੋ ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ, ਨਾਇਬ ਤਹਿਸੀਲਦਾਰ ਅਮਨ ਗੋਇਲ, ਯੂਥ ਕਾਂਗਰਸ ਦੇ ਜਿਲ੍ਹਾ ਇੰਚਾਰਜ਼ ਪਰਮਿੰਦਰ ਸਿੰਘ ਡਿੰਪਲ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ, ਜਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰਤਿ ਸਿੰਘ ਸੇਖੋਂ, ਸਰਪੰਚ ਸਵਰਨ ਸਿੰਘ ਕੋਠੇ ਕੇਹਰ ਸਿੰਘ ਵਾਲੇ, ਯੂਥ ਕਾਂਗਰਸ ਜੈਤੋ ਦੇ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਅਰੋੜਾ “ਲੱਕੀ”, ਹਰਸੰਗੀਤ ਸਿੰਘ ਹੈਪੀ, ਮੀਤ ਪ੍ਰਧਾਨ ਪੰਕਜ ਗੋਇਲ, ਆਸ਼ੂ ਮਿੱਤਲ, ਪਰਵੀਨ ਜੈਨ, ਦਿਨੇਸ਼ ਗੋਇਲ, ਜੋਲੀ ਗਰਗ, ਮਨੀਸ਼ ਮਿੱਤਲ ਆਦਿ ਹਾਜਰ ਸਨ।