← ਪਿਛੇ ਪਰਤੋ
ਸੈਨੇਟਾਈਜ਼ਰ ਦੀ ਵਰਤੋਂ ਵੇਲੇ ਵੀ ਰੱਖੋ ਇਹ ਧਿਆਨ ਨਹੀਂ ਤਾਂ ਹੋ ਸਕਦੈ ਕੋਰੋਨਾ ਨਵੀਂ ਦਿੱਲੀ, 8 ਅਗਸਤ, 2020 : ਸੈਨੇਟਾਈਜ਼ਰ ਦੀ ਵਰਤੋਂ ਵੇਲੇ ਵੀ ਸਾਨੂੰ ਖਾਸ ਧਿਆਨ ਰੱਖਣਾ ਪਵੇਗਾ ਨਹੀਂ ਤਾਂ ਸਾਨੂੰ ਇਨਫੈਕਸ਼ਨ ਹੋ ਸਕਦਾ ਹੈ। ਇਹ ਜਾਣਕਾਰੀ ਸਫਦਰਜੰਗ ਹਸਪਤਾਲ ਦੇ ਡਾ. ਗੀਤਾ ਕੰਪਾਨੀ ਨੇ ਦਿੱਤੀ। ਉਹਨਾਂ ਦੀ ਜਾਣਕਾਰੀ ਆਲ ਇੰਡੀਆ ਰੇਡੀਓ ਨੇ ਟਵੀਟ ਕੀਤੀ ਹੈ। ਇਸ ਮੁਤਾਬਕ ਜੇਕਰ ਕੋਈ ਬਾਹਰੋਂ ਆ ਕੇ ਸੈਨੇਟਾਈਜ਼ਰ ਦੀ ਬੋਤਲ ਨੂੰ ਹੱਥ ਨਾਲ ਛੂਹ ਕੇ ਸੈਨੇਟਾਈਜ਼ਰ ਹੱਥ ਵਿਚ ਲੈਂਦਾ ਹੈ ਅਤੇ ਫਿਰ ਕੋਈ ਦੂਜਾ ਵੀ ਉਸੇ ਤਰੀਕੇ ਸੈਨੇਟਾਈਜ਼ਰ ਲੈਂਦਾ ਹੈ ਤਾਂ ਇਨਫੈਕਸ਼ਨ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਹੱਥਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਕਿਸੇ ਵੀ ਚੀਜ਼ ਨੂੰ ਹੱਥ ਨਾਲ ਟਚ ਨਾ ਕਰੋ, ਸੈਨੇਟਾਈਜ਼ਰ ਦੀ ਬੋਤਲ ਨੂੰ ਵੀ ਨਹੀਂ।
Total Responses : 872