ਦੀਪਕ ਜੈਨ
ਜਗਰਾਓਂ, 8 ਅਗਸਤ 2020 - ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜ਼ਿਲ੍ਹਾ ਜਗਰਾਓ ਦੇ ਪ੍ਰਧਾਨ ਅਮਿਤ ਸਿੰਗਲ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਪ੍ਰਦੇਸ਼ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਜ਼ਿਲ੍ਹਾ ਭਾਜਪਾ ਪ੍ਰਧਾਨ ਗੌਰਵ ਖੁੱਲਰ ਅਤੇ ਸੂਬਾ ਭਾਜਪਾ ਦੇ ਵਿਸ਼ੇਸ਼ ਸੱਦੇ ਮੈਂਬਰ ਰਜ਼ਿੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਮੌਕੇ ਅਮਿਤ ਨੇ ਕਿਹਾ ਕਿ ਕੈਪਟਨ ਸਰਕਾਰ ਖਿਲਾਫ ਇਹ ਪ੍ਰਦਰਸ਼ਨ ਕੁਝ ਦਿਨ ਪਹਿਲਾਂ 116 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਮੌਤ ਕਾਰਨ ਕੀਤਾ ਗਿਆ ਹੈ ਕਿਉਂਕਿ ਕੈਪਟਨ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਕਿ 4 ਹਫ਼ਤਿਆਂ ਵਿੱਚ ਨਸ਼ਿਆਂ ਦਾ ਖਾਤਮਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦਾ ਪੜਾਅ ਆਪਣੇ ਸਿਖਰ ‘ਤੇ ਹੈ ਅਤੇ ਪੰਜਾਬ ਵਿੱਚ ਨਸ਼ੇ ਦਿਨੋ ਦਿਨ ਵੱਧ ਰਹੇ ਹਨ।
ਅਮਿਤ ਸਿੰਘਲ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ 116 ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰ ਸਹਾਇਤਾ ਪ੍ਰਦਾਨ ਕਰੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਜਗਰਾਓ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਜ਼ਿਲ੍ਹਾ ਸਕੱਤਰ ਵਿਵੇਕ ਭਾਰਦਵਾਜ, ਜ਼ਿਲ੍ਹਾ ਓ ਬੀ ਸੀ ਫਰੰਟ ਦੇ ਪ੍ਰਧਾਨ ਕੁਨਾਲ ਬੱਬਰ, ਜਗਰਾਓ ਮੰਡਲ ਦੇ ਪ੍ਰਧਾਨ ਹਨੀ ਗੋਇਲ, ਅੰਕੁਸ਼ ਗੋਇਲ, ਅਭਿਸ਼ੇਕ ਗਰਗ, ਵਿਸ਼ਾਲ ਗਿੱਲ, ਪੰਕਜ ਗੁਪਤਾ, ਰਾਜੇਸ਼ ਅਗਰਵਾਲ ਬੌਬੀ, ਮੋਨੂੰ, ਜਸਪਾਲ ਸਿੰਘ ਬਾਵਾ, ਵਿਕਾਸ ਅਗਰਵਾਲ ਅਤੇ ਹੋਰ ਬਹੁਤ ਸਾਰੇ ਨੌਜਵਾਨ ਕਾਰਕੁਨ ਹਾਜ਼ਰ ਸਨ।