ਮਨਿੰਦਰਜੀਤ ਸਿੱਧੂ
- ਸ਼ਮਿੰਦਰ ਭਾਊ ਅਤੇ ਕੁਲਦੀਪ ਸੰਧੂ ਦੁਆਰਾ ਕੀਤਾ ਕੰਮ ਕਾਬਿਲ-ਏ-ਤਾਰੀਫ- ਸਿਕੰਦਰ ਸਿੰਘ ਮੜ੍ਹਾਕ
ਜੈਤੋ, 8 ਅਗਸਤ 2020 - ਪੈਸੇ ਪੈਸੇ ਲਈ ਵੱਜਦੀਆਂ ਠੱਗੀਆਂ ਦੇ ਯੁੱਗ ਵਿੱਚ ਅੱਜ ਜੈਤੋ ਵਿਖੇ ਇਮਾਨਦਾਰੀ ਦੀ ਮਿਸਾਨ ਦੇਖਣ ਨੂੰ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕਿਟ ਕਮੇਟੀ ਜੈਤੋ ਵਿਖੇ ਸੇਵਾਵਾਂ ਨਿਭਾ ਰਹੇ ਸੇਵਾਦਾਰ ਗੁਰਮੇਲ ਸਿੰਘ ਆਪਣੇ ਖਾਤੇ ਵਿੱਚੋਂ ਸਥਾਨਕ ਏ.ਟੀ.ਐੱਮ ਵਿੱਚੋਂ ਪੈਸੇ ਕਢਵਾਉਣ ਲਈ ਗਿਆ ਤਾਂ ਕਿਸੇ ਤਕਨੀਕੀ ਕਾਰਨ ਕਰਕੇ ਏ.ਟੀ.ਐੱਮ ਮਸ਼ੀਨ ਨੇ ਪੈਸੇ ਬਾਹਰ ਨਹੀਂ ਕੱਢੇ ਅਤੇ ਉਕਤ ਸੇਵਾਦਾਰ ਗੁਰਮੇਲ ਸਿੰਘ ਉੱਥੋਂ ਚਲਾ ਗਿਆ ਪਰ ਥੋੜ੍ਹੀ ਦੇਰ ਬਾਦ ਮਸ਼ੀਨ ਨੇ ਦਸ ਹਜਾਰ ਰੁਪਏ ਬਾਹਰ ਕੱਢ ਦਿੱਤੇ। ਉਸ ਸਮੇਂ ਜੈਤੋ ਦੇ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ਮਿੰਦਰ ਭਾਊ ਅਤੇ ਕੁਲਦੀਪ ਸਿੰਘ ਸੰਧੂ ਅੰਤਰਰਾਸ਼ਟਰੀ ਖਿਡਾਰੀ ਪਾਵਰ ਲਿਫਟਿੰਗ ਉੱਥੇ ਮੌਜੂਦ ਸਨ। ਉਹਨਾਂ ਨੇ ਉਹ ਪੈਸੇ ਉੱਥੋਂ ਚੁੱਕ ਲਏ ਅਤੇ ਇਮਾਨਦਾਰੀ ਦਿਖਾਉੁਂਦਿਆਂ ਅੱਜ ਮਾਰਕਿਟ ਕਮੇਟੀ ਜੈਤੋ ਦੇ ਦਫਤਰ ਪਹੁੰਚ ਕੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਸਕੱਤਰ ਹਰਪ੍ਰੀਤ ਸਿੰਘ, ਸੁਪਰਵਾਈਜਰ ਗੁਰਮੀਤ ਸਿੰਘ ਮਾਨ, ਸੁਪਰਵਾਈਜਰ ਜਸਵਿੰਦਰ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਕੂਕਾ, ਮਨੀਸ਼ ਕੁਮਾਰ, ਮਾਰਕਿਟ ਕਮੇਟੀ ਮੈਂਬਰ ਬਹਾਦਰ ਸਿੰਘ ਆਦਿ ਦੀ ਹਾਜਰੀ ਵਿੱਚ ਗੁਰਮੇਲ ਸਿੰਘ ਨੂੰ ਉਸਦੇ ਦਸ ਹਜਾਰ ਰੁਪਏ ਵਾਪਸ ਕੀਤੇ। ਇਸ ਮੌਕੇ ਸਿਕੰਦਰ ਸਿੰਘ ਮੜ੍ਹਾਕ ਨੇ ਕਿਹਾ ਕਿ ਸ਼ਮਿੰਦਰ ਭਾਊ ਅਤੇ ਕੁਲਦੀਪ ਸੰਧੂ ਦੁਆਰਾ ਕੀਤਾ ਕੰਮ ਕਾਬਿਲ-ਏ-ਤਾਰੀਫ ਹੈ ਅਤੇ ਉਹਨਾਂ ਨੇ ਅਸਲ ਜਿੰਦਗੀ ਵਿੱਚ ਵੀ ਸੱਚੀ ਸਪੋਰਟਮੈਨਸ਼ਿਪ ਦੀ ਭਾਵਨਾ ਦਿਖਾਈ ਹੈ।ਉਹਨਾਂ ਦੀ ਇਹ ਇਮਾਨਦਾਰੀ ਹੋਰਨਾਂ ਲਈ ਵੀ ਪ੍ਰੇਰਨਾਸਰੋਤ ਬਣੇਗੀ।