ਕੰਬੋਜ ਭਾਈਚਾਰੇ ਦੀਆ ਭਾਵਨਾਵਾਂ ਨਾਲ ਨਾ ਖੇਡਣ ਵਿਧਾਇਕ
ਫਿਰੋਜ਼ਪੁਰ 8 ਅਗਸਤ 2020 : ਅੱਜ ਜੇਕਰ ਅਸੀ ਪੰਜਾਬੀ ਪੂਰੀ ਦੁਨੀਆਂ ਚ ਅਣਖੀ ਅਤੇ ਸ਼ੰਘਰਸ਼ੀ ਹੋਣ ਦਾ ਮਾਣ ਮਹਿਸੂਸ ਕਰਦੇ ਹੋਏ ਭਾਰਤ ਦੀ ਧਰਤੀ ਤੇ ਅਜਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਉਹ ਸਰਦਾਰ ਉਧਮ ਸਿੰਘ ਜੀ ਵਰਗੇ ਮਹਾਨ ਯੋਧਿਆਂ ਦੀ ਸ਼ਹਾਦਤ ਬਦੌਲਤ ਮਾਣ ਰਹੇ ਹਾਂ , ਜਿਨ੍ਹਾਂ ਦੇ ਨਾਮ ਅਤੇ ਦੇਸ਼ ਕੌਮ ਪ੍ਰਤੀ ਪਿਆਰ ਦੀ ਸੋਚ ਦੇ ਦਿੱਤੇ ਸ਼ਦੇਸ਼ ਨੂੰ ਮਿਟਾਉਣ ਦੇ ਯਤਨਾਂ ਨੂੰ ਕਦੇ ਵੀ ਕਾਮਯਾਬ ਨਹੀ ਹੋਣ ਦਿਆਂਗੇ, ਫਿਰੋਜ਼ਪੁਰ ਸ਼ਹਿਰ ਵਿਖੇ ਕਾਂਗਰਸੀ ਸਰਕਾਰ ਵਲੋ ਸ਼ਹੀਦ ਉਧਮ ਸਿੰਘ ਚੌਕ ਚ ਘੰਟਾ ਘਰ ਬਨਾਉਣ ਦੀਆ ਖਬਰਾਂ ਤੇ ਆਪਣੇ ਸ਼ਬਦਾਂ ਦਾ ਪਰਗਟਾਵਾ ਕਰਦਿਆਂ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤ ਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਥੋ ਦੇ ਵਿਧਾਇਕ ਹਲਕੇ ਚ ਹੋਰ ਕੁਝ ਕਰਨ ਤੋ ਸਿਵਾਏ ਆਪਣੀ ਯਾਦਗਰ ਨੂੰ ਪੁਰਾਤਨ ਰਾਜਿਆਂ ਮਹਾਰਾਜਿਆਂ ਵਾਂਗ ਸਥਾਪਤ ਕਰਕੇ ਇਹ ਜਿਹੋ ਘੰਟਾ ਘਰ ਬਨਾਉਣ ਨੂੰ ਸ਼ਹਿਰ ਦੀ ਤਰੱਕੀ ਸਮਝਦੇ ਹਨ,
ਤਾ ਉਹ ਅਜਿਹੀ ਯਾਦ ਕਿਸੇ ਵੇਹਲੀ ਥਾਂ ਤੇ ਉਸਾਰ ਲੈਣ, ਜੋ ਜਗ੍ਹਾ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ਹੈ ਉਥੇ ਇਹ ਉਸਾਰੀ ਨਹੀ ਹੋਣ ਦਿਆਂਗੇ, ਕਿਉਂਕਿ ਇਹਨਾਂ ਸ਼ਹੀਦਾਂ ਦੇ ਉਸਾਰੇ ਬੁੱਤ ਅਤੇ ਉਹਨਾਂ ਦੇ ਨਾਮ ਨਾਲ ਜਾਣੀਆ ਜਾਦੀਆ ਥਾਵਾਂ ਸਾਨੂੰ ਹਮੇਸ਼ਾ ਉਹਨਾਂ ਦੀ ਕੁਰਬਾਨੀ ਅਤੇ ਇਤਿਹਾਸ ਦੀ ਯਾਦ ਦਿਵਾਉਦੀਆ ਹਨ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਉਸ ਨੂੰ ਸਮਰਪਿਤ ਰਹਿੰਦੀਆਂ ਆਈਆਂ ਹਨ ਅਤੇ ਸਮਰਪਿਤ ਰਹਿਣ ਦੀ ਪਰੇਰਣਾ ਲੈਂਦੀਆ ਰਹਿਣ ਗੀਆਂ, ਉਹਨਾਂ ਕਿਹਾ ਕਿ ਇਹੀ ਫਰਕ ਆ ਕਾਂਗਰਸੀ ਅਤੇ ਅਕਾਲੀ ਦਲ ਦੀ ਸੋਚ ਵਿੱਚ ਜਿਥੇ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਦੀ ਰਹਿਨੁਮਾਈ ਹੇਠ ਸਰਕਾਰ ਵਲੋ ਜਿਥੇ ਹਰ ਧਰਮ ਦੇ ਸਥਾਨਾਂ ਦੀ ਦਿੱਖ ਨੂੰ ਹੋਰ ਵਧੀਆ ਬਣਾਉਣ ਲਈ ਦਿਲ ਖੋਲ੍ਹ ਕੇ ਗਰਾਂਟ ਦਿੱਤੀ ਉਥੇ ਅਜਾਦੀ ਦੇ ਇਹਨਾਂ ਪ੍ਰਵਾਨਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਜੰਗ ਏ ਅਜਾਦੀ ਦੀ ਯਾਦਗਾਰ ਸਥਾਪਤ ਕਰਨ ਅਤੇ ਹੋਰਨਾਂ ਸ਼ਹੀਦਾਂ ਵਾਂਗ ਸ਼ਹੀਦ ਉਧਮ ਸਿੰਘ ਦੇ ਨਾਮ ਤੇ ਸੁਨਾਮ ਸ਼ਹਿਰ ਦਾ ਨਾਮ ਰੱਖਣਾ ਦੀ ਵੀ ਫਰਜ ਅਦਾ ਕੀਤਾ, ਪਰ ਇਹ ਕਾਂਗਰਸੀ ਉਹਨਾਂ ਦੇ ਨਾਮ ਹੋਰ ਰਸ਼ਨਾਉਣ ਦੀ ਬਜਾਏ ਘਟਾਉਣ ਨੂੰ ਤਰਜੀਹ ਦੇਣ ਜਾ ਰਹੇ ਹਨ, ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਸ਼ਹੀਦਾਂ ਨੂੰ ਸਮਰਪਿਤ ਕਿਸੇ ਵੀ ਜਗ੍ਹਾ ਤੇ ਆਜੀਹੀ ਉਸਾਰੀ ਨਹੀ ਹੋਣ ਦੇਵੇਗਾ ਜਿਸ ਨਾਲ ਸ਼ਹੀਦਾਂ ਦੇ ਨਾਮ ਦੀ ਮਹਾਨਤਾ ਘਟੇ ,ਉਹਨਾਂ ਨੇ ਫਿਰੋਜ਼ਪੁਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇਸ ਦੀ ਵਿਰੋਧਤਾ ਦੇ ਸ਼ੰਘਰਸ਼ ਚ ਡਟਣ ਦੀ ਅਪੀਲ ਕਰਦਿਆ ਸਮੂਹ ਸ਼ੰਘਰਸ਼ੀ ਜਥੇਬੰਦੀਆਂ ਦੇ ਨਾਲ ਹਰ ਸਹਿਯੋਗ ਦੇਣ ਦਾ ਐਲਾਨ ਕੀਤਾ।