ਹਰੀਸ਼ ਕਾਲੜਾ
- ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ-1 ਅਧੀਨ ਜਾਰੀ ਗਰਾਂਟ ਦੇ ਵਿਕਾਸ ਕੰਮ ਜੋਰਾਂ ਤੇ
ਰੂਪਨਗਰ, 8 ਅਗਸਤ 2020 - ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਰੂਪਗਨਰ ਨੂੰ ਸਾਲ 2019 ਵਿੱਚ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਵਿਕਾਸ ਦੇ 5 ਕੰਮਾਂ ਲਈ 150 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਭਜਨ ਚੰਦ ਈ. ਓ.ਨਗਰ ਕੌਂਸਲ ਰੂਪਨਗਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਏਰੀਏ ਵਿੱਚ ਲਗਭਗ 88 ਲੱਖ ਰੁਪਏ ਦੀ ਲਾਗਤ ਨਾਲ 269 ਐਲ.ਈ.ਡੀ. ਸਟਰੀਟ ਲਾਈਟਾਂ ਦੇ ਚਾਰ ਕੰਮ ਮੁਕੰਮਲ ਹੋ ਗਏ ਹਨ। ਜਿਸ ਵਿੱਚੋਂ ਆਈ.ਆਈ.ਟੀ. ਰੋਡ, ਡੀ.ਏ.ਵੀ. ਸਕੂਲ ਅਤੇ ਗਊਂਸ਼ਾਲਾ ਰੋਡ, ਪੁਰਾਣੇ ਵੋਡਾਫੋਨ ਦਫਤਰ ਤੋਂ ਬਾਈਪਾਸ ਤੇ ਮਾਧੋਦਾਸ ਕਲੋਨੀ ਤੋਂ ਬੜੀ ਹਵੇਲੀ ਟਿਊਬਵੈਲ ਤੱਕ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਏਰੀਆ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂਂ ਦੀ ਤਕਨੀਕੀ ਇੰਸਪੈਕਸ਼ਨ ਜਾਰੀ ਹੈ ਅਤੇ ਇਹ ਸਟਰੀਟ ਲਾਈਟਾਂ ਜਲਦੀ ਹੀ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਗਰਾਂਟ ਅਧੀਨ ਇੱਕ ਵਿਕਾਸ ਦਾ ਕੰਮ ਪੰਜਾਬ ਵ/ਸ ਅਤੇ ਸੀਵਰੇਜ਼ ਬੋਰਡ ਵੱਲੋਂ ਕਰਵਾਇਆ ਜਾਣਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਸੀਵਰੇਜ਼ ਸਮੱਸਿਆ ਦਾ ਹੱਲ ਹੋ ਜਾਵੇਗਾ।