← ਪਿਛੇ ਪਰਤੋ
ਰਜਨੀਸ਼ ਸਰੀਨ
ਨਵਾਂਸ਼ਹਿਰ, 8 ਅਗਸਤ 2020 - 13 ਅਗਸਤ ਨੂੰ ਪੇਂਡੂ ਮਜਦੂਰ ਯੂਨੀਅਨ ਵਲੋਂ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਕਰਜਾ ਮੁਕਤੀ ਰੈਲੀ ਦੀ ਤਿਆਰੀ ਸਬੰਧੀ ਪਿੰਡ ਧਰਮਕੋਟ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ ਨੇ ਆਖਿਆ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਪਿੰਡਾਂ ਵਿਚ ਲੋਕਾਂ ਨੂੰ ਕਰਜੇ ਦੇ ਤੰਦੂਆ ਜਾਲ ਵਿਚ ਫਸਾਇਆ ਹੋਇਆ ਹੈ ਜੋ ਵੱਡੇ ਵਿਆਜ ਲਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਮਜਦੂਰਾਂ ਦੇ ਸਹਿਕਾਰੀ ਸਭਾਵਾਂ ਦੇ ਕਰਜੇ ਮੁਆਫ ਕਰਨ ਦੇ ਨਿੱਤ ਨਵੇਂ ਲਾਰੇ ਲਾ ਰਹੀ ਹੈ ਪਰ ਮਜਦੂਰਾਂ ਦੇ ਕਰਜਿਆਂ ਉੱਤੇ ਲਕੀਰ ਨਹੀਂ ਫੇਰੀ ਜਾ ਰਹੀ। ਇਸ ਮੌਕੇ ਕ੍ਰਿਸ਼ਨਾ, ਅਮਨਦੀਪ ਕੌਰ, ਪੂਜਾ ਵੀ ਹਾਜਰ ਸਨ ।
Total Responses : 265