← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 8 ਅਗਸਤ 2020 - ਇੱਕ ਪਰਿਵਾਰ ਦੇ ਵਿਅਕਤੀ ਅਤੇ ਔਰਤਾਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਵਿਚ ਪੁਲਿਸ ਵਲੋਂ 15 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਦੇ ਏਐਸਆਈ ਅੰਗਰੇਜ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਕੋਲ ਕੁਲਤਾਰ ਸਿੰਘ ਵਾਸੀ ਅਗਵਾੜ ਖਵਾਜਾ ਬਾਜੂ ਜਗਰਾਓਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ 5 ਤਾਰੀਖ ਨੂੰ ਆਪਣੀ ਗਲੀ ਵਿਚ ਖੜਾ ਸੀ ਅਤੇ ਜਦੋ ਉਹ ਘਰ ਵਾਪਿਸ ਜਾਣ ਲੱਗਾ ਤਾਂ 15 ਵਿਅਕਤੀਆਂ ਨੇ ਆ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋ ਉਸਦੀ ਮਾਤਾ ਅਤੇ ਪਤਨੀ ਉਸਨੂੰ ਛੁਡਾਉਣ ਆਏ ਤਾਂ ਉਨ੍ਹਾਂ ਦੇ ਵੀ ਸੱਟਾਂ ਮਾਰੀਆਂ ਪਰ ਮੇਰਾ ਭਰਾ ਹੇਮਰਾਜ ਸਾਨੂੰ ਛੁਡਵਾਕੇ ਮੇਰੇ ਭਰਾ ਰਜਿੰਦਰ ਸਿੰਘ ਘਰ ਲੈ ਗਿਆ। ਕੁਲਤਾਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਬਾਅਦ ਵਿਚ ਗੁਆਂਢੀਆਂ ਘਰ ਆ ਕੇ ਸਾਡੇ 'ਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਉਸਦਾ ਭਰਾ ਗੰਭੀਰ ਜ਼ਖਮੀ ਹੋ ਗਿਆ ਅਤੇ ਧਮਕੀਆਂ ਦਿੰਦੇ ਉਹ ਵਾਪਿਸ ਚਲੇ ਗਏ ਅਤੇ ਸਾਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਦਾਖਲ ਹੋਣਾ ਪਿਆ। ਪੁਲਿਸ ਵਲੋਂ ਮਾਰਕੁੱਟ ਕਰਨ ਵਾਲੇ 15 ਵਿਅਕਤੀਆਂ ਖਿਲਾਫ ਥਾਣਾ ਸਿਟੀ 'ਚ ਮੁਕਦਮਾ ਦਰਜ ਕਰ ਲਿਆ ਗਿਆ ਹੈ।
Total Responses : 863