← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 8 ਅਗਸਤ 2020 - ਪੁਲਿਸ ਵਲੋਂ ਨਸ਼ਿਆਂ ਖਿਲਾਫ ਕਾਰਵਾਈ ਕਰਦਿਆਂ 15 ਬੋਤਲਾਂ ਦੇਸੀ ਸ਼ਰਾਬ ਅਤੇ 7 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ ਅਤੇ ਇਕ ਵਿਅਕਤੀ ਤਾਂ ਗਿਰਫ਼ਤਾਰ ਕਰ ਲਿਆ ਗਿਆ ਹੈ ਪਰ ਦੂਸਰਾ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਆਤਮਾ ਸਿੰਘ ਨੂੰ ਮੁਖਬਰ ਨੇ ਇਤਲਾਹ ਦਿਤੀ ਸੀ ਕਿ ਬਲਜੀਤ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਅਗਵਾੜ ਲੋਪੋ ਜਗਰਾਓਂ ਬਾਹਰਲੇ ਇਲਾਕੇ ਤੋਂ ਸ਼ਰਾਬ ਲਿਆਕੇ ਵੇਚਦਾ ਹੈ ਅਤੇ ਪੁਲਿਸ ਨੂੰ ਉਸ ਤੋਂ 15 ਬੋਤਲਾਂ ਦੇਸੀ ਰਸਭਰੀ ਸ਼ਰਾਬ ਬਰਾਮਦ ਹੋਈ ਹੈ। ਦੂਜੇ ਮਾਮਲੇ ਚ ਏਐਸਆਈ ਸੁਰਿੰਦਰ ਸਿੰਘ ਵਲੋਂ ਕਾਰਵਾਈ ਕਰਦਿਆਂ 7 ਬੋਤਲਾਂ ਫਸਟ ਚੁਆਇਸ ਫ਼ਾਰ ਸੇਲ ਇਨ ਹਰਿਆਣਾ ਬਰਾਮਦ ਕੀਤੀ ਗਈ ਜਿਸ 'ਤੇ ਹਰਦੀਪ ਸਿੰਘ ਉਰਫ ਭਾਣਾ ਵਾਸੀ ਮੁਹੱਲਾ ਆਵੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਰ ਉਸਦੀ ਗਿਰਫਤਾਰੀ ਅਜੇ ਬਾਕੀ ਹੈ।
Total Responses : 928