← ਪਿਛੇ ਪਰਤੋ
ਰਜਨੀਸ਼ ਸਰੀਨ
ਨਵਾਂ ਸ਼ਹਿਰ, 9 ਅਗਸਤ 2020 - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਰਚ 2020 ਦੇ ਨਤੀਜੇ ਵਿੱਚ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ ਸੈਸ਼ਨ 2019-20 ਵਿੱਚ ਆਰਟਸ ਗਰੁੱਪ ਦੇ 86 ਅਤੇ ਸਾਇੰਸ ਗਰੁੱਪ ਦੀ 22 ਵਿਦਿਆਰਥਣਾਂ ਨੇ ਪੇਪਰ ਦਿੱਤੇ । ਦੋਨਾਂ ਗਰੁੱਪਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਾਇੰਸ ਗਰੁੱਪ ਵਿਚ ਨੇਹਾ ਪੁੱਤਰੀ ਕੁਲਵਿੰਦਰ ਕੁਮਾਰ ਨੇ 442/450(98%) ਅੰਕ ਪ੍ਰਾਪਤ ਕਰਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿਯੰਕਾ ਪੁੱਤਰੀ ਵਿਪਨ ਕੁਮਾਰ ਨੇ 433/450 (96%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕਸ਼ਿਸ਼ ਪੁੱਤਰੀ ਰਾਕੇਸ਼ ਕੁਮਾਰ ਨੇ 432/450(96%) ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ਵਿੱਚ ਕੁੱਲ 22 ਵਿਦਿਆਰਥੀਆਂ ਵਿੱਚੋਂ 12 ਵਿਦਿਆਰਥਣਾਂ ਨੇ 90% ਤੋਂ ਵੱਧ 04 ਵਿਦਿਆਰਥਣਾਂ ਨੇ 80% ਤੋਂ ਵੱਧ 06 ਵਿਦਿਆਰਥਣਾਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ ਸਾਇੰਸ ਗਰੁੱਪ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਆਰਟਸ ਗਰੁੱਪ ਵਿੱਚ 86 ਵਿਦਿਆਰਥਣਾਂ ਨੇ ਪੇਪਰ ਦਿੱਤੇ ਜਿਸ ਵਿੱਚ ਸਿਮਰਨ ਪੁੱਤਰੀ ਜਸਵਿੰਦਰ ਲਾਲ ਨੇ 429/450(95%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੇਖਾ ਪੁੱਤਰੀ ਚਮਨ ਲਾਲ ਨੇ 414/450 (92%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਸੰਗੀਤਾ ਪੁੱਤਰੀ ਲਲੂ ਰਾਮ ਨੇ 405/450 (90%)ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਦੀਆਂ 86 ਵਿਦਿਆਰਥਣਾਂ ਵਿਚੋਂ 03 ਵਿਦਿਆਰਥਣਾਂ ਨੇ 90% ਤੋਂ ਵੱਧ 28 ਵਿਦਿਆਰਥਣਾਂ ਨੇ 80% ਤੋਂ ਵੱਧ 38 ਵਿਦਿਆਰਥਣਾਂ ਨੇ 70 % ਤੋਂ ਵੱਧ 17 ਵਿਦਿਆਰਥਣਾਂ ਨੇ 60 % ਤੋਂ ਵੱਧ ਇਸ ਤਰ੍ਹਾਂ ਆਰਟਸ ਗਰੁੱਪ ਦਾ ਨਤੀਜਾ ਵੀ ਸੌ ਪ੍ਰਤੀਸ਼ਤ ਰਿਹਾ। ਇਸ ਵਿੱਚ ਪ੍ਰਿੰਸੀਪਲ ਸੁਨੀਤਾ ਛਾਬੜਾ ਅਤੇ ਸਮੂਹ ਸਟਾਫ ਦੀ ਮਿਹਨਤ ਨਾਲ ਸਕੂਲ ਹਰ ਪੱਖੋਂ ਤਰੱਕੀ ਕਰ ਰਿਹਾ ਹੈ।ਸਕੂਲ ਵਿੱਚ ਵਿਦਿਆਰਥਣਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹੁਣ ਇਲਾਕੇ ਦੇ ਲੋਕਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਸਕੂਲ ਵਿੱਚ ਸੀਸੀਟੀਵੀ ਕੈਮਰੇ, ਮਿਡਲ ,ਹਾਈ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਲਈ ਵੱਖਰੇ ਸਮਾਰਟ ਕਲਾਸ ਰੂਮ ਤਿਆਰ ਹੋ ਚੁੱਕੇ ਹਨ ਸਕੂਲ ਵਿੱਚ ਬਹੁਤ ਸਾਰੀਆਂ ਬੱਚਿਆਂ ਲਈ ਨਵੀਆਂ ਵਿਵਸਥਾਵਾਂ ਹਨ। ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਸੈਸ਼ਨ 2020-21ਦਾ ਦਾਖਲਾ ਚੱਲ ਰਿਹਾ ਹੈ ਆਪਣੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਲਗਾਇਆ ਜਾਵੇ। ਸਾਇੰਸ ਗਰੁੱਪ ਦੀ ਵਿਦਿਆਰਥਣ ਨੇਹਾ ਪੁੱਤਰੀ ਕੁਲਵਿੰਦਰ ਕੁਮਾਰ 98 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਪੰਜਾਬ ਸਰਕਾਰ ਵੱਲੋਂ ਅਨਾਊਂਸ 5100 ਰੁ: ਦੇ ਇਨਾਮ ਲੲੀ ਨਾਮ ਦਰਜ ਕਰਵਾਇਆ।
Total Responses : 863