← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜਿਲਕਾ 9 ਅਗਸਤ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੇ ਮਾਰਗ ਦਰਸਨ ਅਤੇ ਡਿਪਟੀ ਕਮਿਸਨਰ ਸ੍ਰੀ ਅਰਵਿੰਦ ਪਾਲ ਸਿੰਘ ਦੀ ਯੋਗ ਅਗਵਾਈ ਹੇਠ 1 ਮਾਰਚ 2020 ਤੋਂ 31 ਜੁਲਾਈ 2020 ਤੱਕ 8235 ਵਿਅਕਤੀਆਂ ਨੇ ਦੋਵਾਂ ਨਸ਼ਾ ਮੁੜ ਵਸੇਬਾ ਕੇਂਦਰਾਂ (ਅਬੋਹਰ ਅਤੇ ਫਾਜਿਲਕਾ) ਵਿੱਚ ਇਲਾਜ ਕਰਵਾਇਆ। ਇਹ ਜਾਣਕਾਰੀ ਡਾ ਚੰਦਰ ਮੋਹਨ ਕਟਾਰੀਆ ਨੇ ਦਿੱਤੀ। ਉਨਾ ਦਸਿਆ ਕਿ ਫਾਜਿਲਕਾ ਜ਼ਿਲ੍ਹੇ ਵਿੱਚ 6 ਓਓਏਟੀ ਸੈਂਟਰ ਚੱਲ ਰਹੇ ਹਨ। ਓਟ ਕਲੀਨਿਕਾ ਵਿੱਚ 1707 ਵਿਅਕਤੀਆਂ ਨੂੰ ਰਜਿਸਟਰਡ ਕੀਤਾ ਗਿਆ ਸੀ ਅਤੇ 1,64,634 ਖੁਰਾਕਾ ਦਿੱਤੀਆ ਗਈਆ। ਉਨਾ ਨੇ ਕਿਹਾ ਕਿ ਅਬੋਹਰ ਤੇ ਫਾਜਿਲਕਾ ਦੋਵਾ ਸੈਂਟਰਾ ਵਿੱਚ ਸਿਰਫ ਇੱਕ ਹੀ ਡਾਕਟਰ ਤਾਇਨਾਤ ਹਨ ਜੋ ਕਿ ਆਪਣੀਆਂ ਜਿੰਮੇਵਾਰੀਆਂ ਨੂੰ ਕੁਸ਼ਲਤਾ ਨਾਲ ਸੰਭਾਲ ਰਹੇ ਹਨ। ਜਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ 2 ਨਸਾ ਛੁਡਾਉ ਕੇਂਦਰ, ਇੱਕ ਮੁੜ ਵਸੇਬਾ ਕੇਂਦਰ ਅਤੇ 6 ਓਟ ਕਲੀਨਿਕ ਚਲਾਏ ਜਾ ਰਹੇ ਹਨ। ਉਨਾ ਨਸ਼ੇ ਚ ਫਸ ਚੁੱਕੇ ਨੋਜਵਾਨਾ ਨੂੰ ਅਪੀਲ ਕਰਦਿਆ ਕਿਹਾ ਕਿ ਨਸ਼ਾ ਛੁਪਾਓ ਨਾ ਸਗੋਂ ਸਿਹਤ ਵਿਭਾਗ ਦੇ ਕੇਂਦਰਾਂ ਵਿਚ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਤੋਂ ਛੁਟਕਾਰਾ ਪਾਓ। ਉਨਾ ਕਿਹਾ ਕਿ ਨਸ਼ਾ ਛੁਡਾਓ ਕੇਂਦਰਾ ਵਿਖੇ ਜਾ ਕੇ ਸਰਕਾਰ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋ ਨਸ਼ੇ ਦੀ ਦਲਦਲ ਚੋ ਨਿਕਲ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਿਆ ਜਾ ਸਕੇ।
Total Responses : 933