ਜਗਦੀਸ਼ ਥਿੰਦ
ਫਾਜ਼ਿਲਕਾ, 9 ਅਗਸਤ
ਡਿਪਟੀ ਕਮਿਸਨਰ ਸ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਿਲਾ ਸਿਖਿਆ ਅਫਸਰ ਦੀ ਅਗਵਾਈ ਹੇਠ ਸਕੂਲਾਂ ਵਿਖੇ ਹਰਿਆਲੀ ਵਧਾਉਣ ਲਈ ਬੂਟੇ ਲਗਾਏ ਗਏ। ਇਹ ਜਾਣਕਾਰੀ ਸਿਖਿਆ ਕੁਆਰਡੀਨੇਟਰ ਸ ਪੰਮੀ ਸਿੰਘ ਨੇ ਦਿੱਤੀ।
ਉਨਾ ਦੱਸਿਆ ਕਿ ਸ਼ਹਿਰ ਦੇ ਨਾਲ-ਨਾਲ ਸਕੂਲਾਂ ਅੰਦਰ ਬੂਟੇ ਲਗਾਉਣ ਦੀ ਮੁਹਿੰਮ ਵੀ ਜਾਰੀ ਹੈ। ਜਿਲੇ ਦੀਆ ਸਮੂਹ ਵਿਦਿਅਕ ਸੰਸਥਾਵਾਂਾ ਅੰਦਰ ਹਰਿਆ ਭਰਿਆ ਮਾਹੌਲ ਪੈਦਾ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਜਾ ਰਹੇ ਹਨ।
ਉਨ੍ਹਾਂ ਦਸਿਆ ਕਿ ਅਬੋਹਰ ਦੇ ਪਿੰਡ ਢਾਬਾ ਕੋਕਰੀਆ ਦੇ ਸਰਕਾਰੀ ਮਿਡਲ ਸਕੂਲ ਵਿਖੇ ਵੱਖ ਵੱਖ ਤਰ੍ਹਾਂ ਦੇ 15 ਬੂਟੇ ਲਗਾਏ ਗਏ। ਇਸੇ ਤਰਾ ਜਲਾਲਾਬਾਦ ਤਹਿਸੀਲ ਵਿਖੇ ਸਰਕਾਰੀ ਮਿਡਲ ਸਕੂਲ ਪੰਜਕੋਹੀ ਵਿਖੇ 30 ਪੌਦੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਸ਼ੁੱਧ ਵਾਤਾਵਰਨ ਕਾਇਮ ਕਰਨ ਲਈ ਬੂਟਿਆ ਦੀ ਅਹਿਮੀਅਤ ਬਹੁਤ ਜਿਆਦਾ ਹੁੰਦੀ ਹੈ। ਇਸ ਤਹਿਤ ਹੋਰਨਾ ਸਕੂਲਾ ਵਿਖੇ ਵੀ ਬੂਟੇ ਲਗਾਏ ਜਾਣਗੇ।