ਹਰੀਸ਼ ਕਾਲੜਾ
ਰੂਪਨਗਰ,9 ਅਗਸਤ 2020 :ਰੋਟਰੀ ਕਲੱਬ ਰੂਪਨਗਰ ਵੱਲੋਂ 11 ਜੁਲਾਈ 2020 ਨੂੰ ਵਿਸ਼ਵ ਆਬਾਦੀ ਦਿਵਸ ਦੌਰਾਨ ਰਾਜ ਪੱਧਰੀ ਵਰਚੁਅਲ (ਆਨਲਾਈਨ) ਲੇਖ ਲਿਖਣ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ। ਇਹ ਲੇਖ ਮੁਕਾਬਲੇ " ਵਧਦੀ ਆਬਾਦੀ ਇੱਕ ਖਤਰਾ " ਵਿਸ਼ੇ ਤੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਆਨਲਾਈਨ ਲੇਖ ਭੇਜ ਕੇ ਜੂਨੀਅਰ ਅਤੇ ਸੀਨੀਅਰ ਵਰਗਾਂ ਵਿੱਚ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਭਾਸ਼ਾ ਵਿੱਚ ਭਾਗ ਲਿਆ ਸੀ। ਜਿਨ੍ਹਾਂ ਵਿੱਚੋਂ ਜ਼ਿਲ੍ਹਾ ਰੂਪਨਗਰ, ਮੋਹਾਲੀ, ਐਸ.ਬੀ.ਐਸ. ਨਗਰ, ਅੰਮ੍ਰਿਤਸਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਦੇ ਵਿਦਿਆਰਥੀ ਪ੍ਰਮੁੱਖ ਸਨ।
ਇਸ ਰਾਜ ਪੱਧਰੀ ਵਰਚੁਅਲ (ਆਨਲਾਈਨ) ਲੇਖ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦੇਣ ਲਈ ਇੱਕ ਵਰਚੁਅਲ (ਆਨਲਾਈਨ) ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 20 ਜੇਤੂਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸਕੱਤਰ ਸੁਧੀਰ ਸ਼ਰਮਾਂ ਅਤੇ ਡਾਇਰੈਕਟਰ ਕਮਿਊਨਟੀ ਸਰਵਿਸਿਜ਼ ਡਾ. ਭੀਮ ਸੈਨ ਨੇ ਦੱਸਿਆ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਰੋਹਾਂ ਦਾ ਆਯੋਜਨ ਕਰਵਾਏਗਾ। ਇਸ ਮੌਕੇ ਰੋਟਰੀ ਦੇ ਸਾਬਕਾ ਜ਼ਿਲ੍ਹਾ ਗਵਰਨਰ ਅਤੇ ਪ੍ਰਮੁੱਖ ਸਮਾਜ ਸੇਵੀ ਡਾ. ਆਰ. ਐਸ. ਪਰਮਾਰ ਨੇ ਕਿਹਾ ਕਿ ਕਰੋਨਾ ਵਰਗੀ ਇਸ ਭਿਆਨਕ ਬੀਮਾਰੀ ਵਿੱਚ ਅਜਿਹੇ ਮੁਕਾਬਲੇ ਬੱਚਿਆਂ ਦਾ ਮਨੋਬਲ ਵਧਾਉਣ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਸਾਬਕਾ ਸਹਾਇਕ ਗਵਰਨਰ ਅਮਰ ਰਾਜ ਸੈਣੀ, ਸਾਬਕਾ ਪਧਾਨ ਡੀ.ਐਸ.ਦਿਓਲ, ਜੇ.ਕੇ.ਸ਼ਰਮਾਂ ਤੋਂ ਇਲਾਵਾ ਡਾ. ਬੀ.ਪੀ.ਐਸ. ਪਰਮਾਰ, ਆਰ.ਸੀ. ਗੋਰਵਰ, ਪ੍ਰੌਫੈਸਰ ਬੀ.ਐਸ. ਸਤਿਆਲ, ਪ੍ਰਭਜੀਤ ਸਿੰਘ, ਗਗਨ ਸੈਣੀ, ਜਸਵਿੰਦਰਜੀਤ ਸਿੰਘ, ਜੇ.ਕੇ. ਭਾਟੀਆ, ਊਸ਼ਾ ਭਾਟੀਆ, ਮਨਲੀਨ ਮਨਚੰਦਾ, ਗੁਰਪ੍ਰੀਤ ਕੌਰ ਅਤੇ ਪੁਨੀਤ ਗੁਪਤਾ ਆਦਿ ਨੇ ਵੀ ਵਰਚੁਅਲ (ਆਨਲਾਈਨ) ਅਵਾਰਡ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ-2 ਵਿਚਾਚ ਸਾਂਝੇ ਕੀਤੇ।