ਕੈਨੇਡਾ: ਵੈਨਕੂਵਰ ਦੀ ਸਨਸੈੱਟ ਬੀਚ ਸਵਿਮਿੰਗ ਲਈ ਕੀਤੀ ਬੰਦ
ਹਰਦਮ ਮਾਨ
ਸਰੀ, 10 ਅਗਸਤ 2020-ਪਾਣੀ ਵਿਚ ਈ. ਕੋਲਾਈ ਬੈਕਟੀਰੀਆ ਦੀ ਮਾਤਰਾ ਵਧ ਜਾਣ ਕਾਰਨ ਵੈਨਕੂਵਰ ਦੀ ਸਨਸੈੱਟ ਬੀਚ ਨੂੰ ਸਵਿਮਿੰਗ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਨੀਵਾਰ ਸ਼ਾਮ ਨੂੰ ਇਹ ਚਿਤਾਵਨੀ ਦਿੰਦਿਆਂ ਵੈਨਕੂਵਰ ਕੋਸਟਲ ਹੈਲਥ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਏਥੇ 100 ਮਿਲੀਲੀਟਰ ਪਾਣੀ ਵਿਚ ਈ. ਕੋਲਾਈ ਦੀ ਮਾਤਰਾ 1375 ਹੋ ਗਈ ਜੋ ਮਨੁੱਖੀ ਸਿਹਤ ਲਈ ਸੁਰਖਿਅਤ ਨਹੀਂ ਹੈ। ਆਮ ਤੌਰ ‘ਤੇ 100 ਮਿਲੀਲੀਟਰ ਪਾਣੀ ਵਿੱਚ 400 ਤੋਂ ਘੱਟ ਮਾਤਰਾ ਵਿਚ ਈ.ਕੋਲਾਈ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ।
ਵੈਨਕੂਵਰ ਕੋਸਟਲ ਹੈਲਥ ਅਨੁਸਾਰ ਈ. ਕੋਲਾਈ ਦੀ ਮਾਤਰਾ ਵਧ ਹੋਣ ਕਾਰਨ ਪੇਟ ਅਤੇ ਸਾਹ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਚਮੜੀ ਤੇ ਅੱਖਾਂ ਦੀ ਇਨਫੈਕਸ਼ਨ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਹ ਦੂਸ਼ਿਤ ਪਾਣੀ ਮੂੰਹ, ਨੱਕ, ਕੰਨ, ਅੱਖ ਜਾਂ ਕਿਸੇ ਖੁੱਲ੍ਹੇ ਜ਼ਖ਼ਮ ਰਾਹੀਂ ਸਰੀਰ ਅੰਦਰ ਚਲਾ ਜਾਵੇ ਤਾਂ ਬੀਮਾਰ ਹੋਣ ਦਾ ਖ਼ਤਰਾ ਹੋਰ ਵੀ ਵਧੇਰੇ ਹੋ ਜਾਂਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com