ਅਧਿਕਾਰੀਆਂ ਦੀ ਮੀਟਿੰਗ ਲੈਂਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ , ਮੌਜੂਦ ਹਨ ਐੱਸ ਐੱਸ ਪੀ ਸਰਦਾਰ ਹਰਜੀਤ ਸਿੰਘ ਆਈ ਪੀ ਐੱਸ ਅਤੇ ਹੋਰ ਅਧਿਕਾਰੀ
ਜਗਦੀਸ਼ ਥਿੰਦ
ਫਾਜ਼ਿਲਕਾ, 10 ਅਗਸਤ
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਇਕ ਬੈਠਕ ਹੋਈ ਜਿਸ ਵਿਚ ਜ਼ਿਲੇ ਵਿਚ ਵੱਖ ਵੱਖ ਥਾਣਿਆਂ ਦੀਆਂ ਨਵੀਂਆਂ ਇਮਾਰਤਾਂ ਦੇ ਨਿਰਮਾਣ ਸਬੰਧੀ ਥਾਂਵਾਂ ਦੀ ਚੋਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਬੈਠਕ ਵਿਚ ਐਸ.ਐਸ.ਪੀ. ਸ: ਹਰਜੀਤ ਸਿੰਘ ਵੀ ਹਾਜਰ ਸਨ।
ਬੈਠਕ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਵਿਭਾਗ ਦੇ ਕੰਮ ਕਾਜ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਜ਼ਿਲੇ ਵਿਚ ਜਿੰਨਾਂ ਥਾਣਿਆਂ ਦੀਆਂ ਇਮਾਰਤਾਂ ਨਹੀਂ ਹਨ, ਦੀਆਂ ਨਵੀਂਆਂ ਇਮਾਰਤਾਂ ਬਣਾਈਆਂ ਜਾਣੀਆਂ ਹਨ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲੇ ਦੇ ਪੁਲਿਸ ਚੌਕੀ ਰੋੜਾਂ ਵਾਲੀ, ਖੂਈ ਖੇੜਾ, ਵੈਰੋਕੇ, ਥਾਣਾ ਸਿਟੀ 2 ਅਬੋਹਰ ਅਤੇ ਅਮੀਰ ਖਾਸ ਥਾਣਿਆਂ ਦੀਆਂ ਨਵੀਂਆਂ ਇਮਾਰਤਾਂ ਬਣਨੀਆਂ ਹਨ। ਇਸ ਤੋਂ ਬਿਨਾਂ ਐਸ.ਐਸ.ਪੀ. ਸ: ਹਰਜੀਤ ਸਿੰਘ ਨੇ ਕਿਹਾ ਕਿ ਅਬੋਹਰ ਵਿਖੇ ਐਸ.ਪੀ. ਅਤੇ ਡੀਐਸਪੀ ਦੇ ਦਫ਼ਤਰ ਬਣਾਉਣੇ ਵੀ ਵਿਚਾਰਅਧੀਨ ਹਨ। ਬੈਠਕ ਦੌਰਾਨ ਇੰਨਾਂ ਥਾਣਿਆਂ ਲਈ ਢੁੱਕਵੀਂ ਥਾਂ ਦੀ ਚੋਣ ਅਤੇ ਫਿਰ ਜਲਦੀ ਪੁਲਿਸ ਵਿਭਾਗ ਨੂੰ ਦੇਣ ਸਬੰਧੀ ਹਦਾਇਤ ਕੀਤੀ ਗਈ।
ਬੈਠਕ ਵਿਚ ਏ.ਡੀ.ਸੀ. ਵਿਕਾਸ ਸ੍ਰੀ ਨਵਲ ਕੁਮਾਰ, ਐਸ.ਪੀ.ਐਚ. ਸ੍ਰੀ ਮੋਹਨ ਲਾਲ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਕੰਵਰਜੀਤ ਸਿੰਘ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ: ਸੁਖਪਾਲ ਸਿੰਘ ਵੀ ਹਾਜਰ ਸਨ।