ਆਖ਼ਰ ਜਾਰੀ ਹੋਏ ਸਮਾਰਟ ਫ਼ੋਨ ਦੇਣ ਦੇ ਹੁਕਮ . ਪੜ੍ਹੋ ਕਦੋਂ ਅਤੇ ਕਿਵੇਂ ਜਾਣਗੇ ਵੰਡੇ ?
ਚੰਡੀਗੜ੍ਹ , 10 ਅਗਸਤ , 2020 : ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ 12ਵੀ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇ ਰਸਮੀ ਹੁਕਮ ਅੱਜ ਜਾਰੀ ਕਰ ਦਿੱਤੇ ਗਏ . ਇਹ ਸਮਾਰਟ ਫ਼ੋਨ ਸਿੱਖਿਆ ਮਹਿਕਮੇ ਰਾਹੀਂ 12 ਅਗਸਤ ਨੂੰ ਵੰਡੇ ਜਾਣਗੇ .
ਸਕੱਤਰ ਸਿੱਖਿਆ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਇੱਕ ਕਮਿਊਨੀਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਸਮਾਰਟ ਫ਼ੋਨ ਵੰਡਣ ਲਈ ਉਹ ਆਪਣੇ -ਆਪਣੇ ਦਫ਼ਤਰਾਂ ਜਾਂ ਹੋਰ ਢੁਕਵੀਂ ਜਗਾ ਤੇ ਛੋਟੇ-ਛੋਟੇ ਸਮਾਗਮ ਕੀਤੇ ਜਾਣ ਅਤੇ ਅਜਿਹਾ ਕਰਦੇ ਸਮੇਂ ਕੋਰੋਨਾ ਤੋਂ ਬਚਾਅ ਲਈ ਵੀ ਢੁਕਵੀਂ ਚੌਕਸੀ ਵਰਤੀ ਜਾਵੇ .
ਇਹ ਵੀ ਕਿਹਾ ਗਿਆ ਹੈ ਕਿ ਹਰ ਜ਼ਿਲ੍ਹੇ ਦੇ ਡੀ ਈ ਓ ( ਸੈਕੰਡਰੀ ) ਨੂੰ ਕਿਹਾ ਗਿਆ ਹੈ ਕਿ ਉਹ ਸਮਾਰਟ ਫੋਨਾਂ ਦੀ ਵੰਡ ਦੇ ਪੂਰੇ ਵੇਰਵੇ ਆਪਣੇ ਆਪਣੇ ਡਿਪਟੀ ਕਮਿਸ਼ਨਰਾਂ ਨਾਲ ਸ਼ੇਅਰ ਕੀਤੇ ਜਾਣ .
ਖ਼ਬਰ ਹੈ ਕਿ ਪਹਿਲੇ ਪੜਾਅ ਤੇ 50 ਹਜ਼ਾਰ ਸਮਾਰਟ ਫ਼ੋਨ ਵੰਡੇ ਜਾਣਗੇ .