← ਪਿਛੇ ਪਰਤੋ
ਜਗਦੀਸ਼ ਥਿੰਦ ਚੰਡੀਗੜ੍ਹ / ਗੁਰੂਹਰਸਹਾਏ 10 ਅਗਸਤ ; ਪੰਜਾਬ ਸਰਕਾਰ ਵੱਲੋਂ ਨਾਮਜਦ ਕੀਤੇ ਗਏ ਡਾਇਰੈਕਟਰ ਮੰਡੀਕਰਨ ਬੋਰਡ ਪੰਜਾਬ ਰਵੀ ਸ਼ਰਮਾ ਨੇ ਬਤੋਰ ਡਾਇਰੈਕਟਰ ਪੰਜਾਬ ਮੰਡੀ ਬੋਰਡ ਵਜੋਂ ਆਪਣਾ ਅਹੁਦਾ ਸੰਭਾਲਿਆ । ਮੰਡੀਕਰਨ ਬੋਰਡ ਦੇ ਮੁੱਖ ਦਫ਼ਤਰ ਵਿੱਚ ਅਹੁਦਾ ਸੰਭਾਲਣ ਮੌਕੇ ਚੇਅਰਮੈਨ ਮੰਡੀਕਰਨ ਬੋਰਡ ਸਰਦਾਰ ਲਾਲ ਸਿੰਘ ਮੌਜੂਦ ਸਨ , ਜਦਕਿ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਸ਼ਾਮਲ ਹੋਏ । ਵਰਨਣਯੋਗ ਹੈ ਕਿ ਰਵੀ ਸ਼ਰਮਾ ਜਿੱਥੇ ਲੰਬੇ ਅਰਸੇ ਤੋਂ ਪੰਜਾਬ ਦੇ ਆੜ੍ਹਤੀ ਵਰਗ ਦੀ ਅਗਵਾਈ ਕਰਦੇ ਆ ਰਹੇ ਹਨ ਉੱਥੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਖੜਣ ਵਾਲਿਆਂ ਵਿੱਚੋ ਇੱਕ ਹਨ । ਇਸ ਸਮੇਂ ਸੰਜੀਵ ਰਾਜਾ ਵੋਹਰਾ , ਲੱਕੀ ਤਨੇਜਾ , ਨਵਨਿਯੁਕਤ ਡਾਇਰੈਕਟਰ ਰਵੀ ਸ਼ਰਮਾ ਦਾ ਸਪੁੱਤਰ ਰਾਜਨ ਸੰਨੀ ਸ਼ਰਮਾ ਤੋਂ ਇਲਾਵਾ ਹੋਰ ਵੀ ਸਮਰਥਕ ਮੌਜੂਦ ਸਨ । ਇਸ ਸਬੰਧੀ ਰਵੀ ਸ਼ਰਮਾ ਨੇ ਕਿਹਾ ਕਿ ਉਹ ਆੜਤੀ ਵਰਗ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਦੀ ਸ਼ੁਰੂ ਤੋਂ ਹਾਮੀ ਭਰਦੇ ਆਏ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਂਦੇ ਕੋਸ਼ਿਸ਼ ਕਰਨਗੇ ਕਿ ਕਿਸਾਨ ਅਤੇ ਆੜ੍ਹਤੀ ਵਰਗ ਦੌਰਾਨ ਦਹਾਕਿਆਂ ਤੋਂ ਬਣਿਆ ਭਰਾਤਰੀ ਭਾਈਚਾਰਾ ਬਰਕਰਾਰ ਰਹੇ ਅਤੇ ਪੰਜਾਬ ਦਾ ਆੜ੍ਹਤੀ ਵਰਗ ਖੁਸ਼ਹਾਲੀ ਦੇ ਨਵੇਂ ਮੁਕਾਮ ਹਾਸਲ ਕਰੇ ।
Total Responses : 108