ਬੰਦ ਦੌਰਾਨ ਚੋਰਾਂ ਦੇ ਹੋਂਸਲੇ ਹੋਏ ਬੁਲੰਦ, ਸੀਮਿੰਟ ਸਟੋਰ ਤੋਂ ਏ ਸੀ ਚੋਰੀ
ਨਿਰਵੈਰ ਸਿੰਘ ਸਿੰਧੀ
ਮਮਦੋਟ ,11 ਅਗਸਤ 2020 :- ਜਿਥੇ ਦੇਸ਼ ਭਰ ਵਿਚ ਕਰੋਨਾਂ ਦੀ ਵਰਗੀ ਮਹਾਂਮਾਰੀ ਕਾਰਨ ਬੰਦ ਦੌਰਾਨ ਦੇਸ਼ ਦੇ ਲੋਕ ਕੰਮਕਾਰ ਨਾਲ ਜੂਝ ਰਹੇ ਹਨ ਓਥੇ ਹੀ ਇਸ ਬੰਦ ਦੌਰਾਨ ਚੋਰਾਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ | ਅਕਸਰ ਦੇਖਣ ਵਿਚ ਆਇਆ ਹੈ ਕਿ ਦੁਕਾਨਾਂ ਆਦਿ ਸ਼ਾਮ ਦੇ ਤਕਰੀਬਨ ਅੱਠ ਵਜੇ ਬੰਦ ਹੋ ਜਾਂਦੀਆਂ ਹਨ ਜਿਸ ਤੋਂ ਉਪਰੰਤ ਸਮਾਜ ਵਿਰੋਧੀ ਅਨਸਰ ਖੁੱਲੇਆਮ ਘੁੰਮਣ ਲੱਗ ਜਾਂਦੇ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਵੀ ਮੂਕ ਦਰਸ਼ਕ ਬਣਕੇ ਦੇਖਦਾ ਰਹਿੰਦਾ ਹੈ | ਐਤਵਾਰ ਬਜਾਰ ਬੰਦ ਹੋਣ ਕਰਕੇ ਹਲਾਤਾਂ ਦਾ ਫਾਇਦਾ ਚੱਕਦੇ ਹੋਏ ਬੀਤੀ ਰਾਤ ਚੋਰਾਂ ਵੱਲੋਂ ਮਮਦੋਟ ਦੇ ਹਜਾਰਾ ਸਿੰਘ ਵਾਲਾ ਰੋਡ ਤੇ ਸਥਿਤ ਸਿੰਧੀ ਸੀਮੇਂਟ ਅਤੇ ਸੈਨੇਟਰੀ ਸਟੋਰ ਦੀ ਛੱਤ ਉਪਰੋਂ ਏ ਸੀ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਉਪਿੰਦਰ ਸਿੰਘ ਸਿੰਧੀ ਅਤੇ ਹਰਜਿੰਦਰ ਸਿੰਘ ਸਿੰਧੀ ਨੇ ਦੱਸਿਆ ਕਿ ਉਹਨਾਂ ਨੇ ਰੋਜ਼ਾਨਾ ਦੀ ਤਰਾਂ ਜਦ ਅੱਜ ਦੁਕਾਨ ਖੋਲੀ ਅਤੇ ਜਦੋ ਏ ਸੀ ਚਾਲੂ ਕੀਤਾ ਤਾਂ ਕਾਫੀ ਦੇਰ ਤੱਕ ਠੰਡਕ ਨਾ ਆਈ ਤਾਂ ਓਹਨਾ ਦੁਕਾਨ ਦੀ ਛੱਤ ਉੱਪਰ ਜਾ ਕੇ ਦੇਖਿਆ ਤਾਂ ਏ ਸੀ ਦਾ ਆਊਟਡੋਰ ਯੂਨਿਟ ਛੱਤ ਉੱਪਰੋਂ ਗਾਇਬ ਸੀ | ਓਹਨਾ ਦੱਸਿਆ ਕਿ ਚੋਰੀ ਸਬੰਧੀ ਥਾਣਾ ਮਮਦੋਟ ਵਿਖੇ ਦਰਖ਼ਾਸਤ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਜਲਦ ਚੋਰਾਂ ਭਾਲ ਕਰ ਲੈਣ ਦਾ ਭਰੋਸਾ ਦਿੱਤਾ ਹੈ |
ਕੈਪਸ਼ਨ :- ਮੌਕੇ ਉੱਪਰ ਜਾਇਜਾ ਲੈਂਦੇ ਪੁਲਿਸ ਅਧਿਕਾਰੀ |