← ਪਿਛੇ ਪਰਤੋ
ਪੰਜਾਬ ਸਿਵਲ ਸਕੱਤਰੇਤ ਸਮੇਤ ਸਰਕਾਰ ਦੇ ਸਮੂਹ ਮੁੱਖ ਦਫਤਰਾਂ 'ਚ ਮੁਲਾਜ਼ਮਾਂ ਵੱਲੋਂ ਪੈੱਨ ਡਾਊਨ ਸਟ੍ਰਾਈਕ ਸ਼ੁਰੂ ਚੰਡੀਗੜ੍ਹ, 11 ਅਗਸਤ,2020 : ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਸੱਦੇ ‘ਤੇ ਮੁਲਾਜ਼ਮਾਂ ਨੇ ਪੰਜਾਬ ਸਿਵਲ ਸਕੱਤਰੇਤ ਅਤੇ ਚੰਡੀਗੜ੍ਹ ਮੁਹਾਲੀ ਸਥਿਤ ਸਮੂਹ ਡਾਇਰੈਕਟੋਰੇਟਾਂ ਵਿੱਚ ਪੈਨ ਡਾਊਨ ਸਟ੍ਰਾਈਕ ਆਰੰਭ ਦਿੱਤੀ ਹੈ। ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਸਰਕਾਰ ਦੀਆਂ ਬੇਹੱਦ ਘਾਤਕ ਅਤੇ ਮੁਲਾਜ਼ਮ ਮਾਰੂ ਵਿੱਤੀ ਨੀਤੀਆਂ ਖਿਲਾਫ ਆਰੰਭੀ ਗਈ ਇਸ ਪੈਨ ਡਾਊਨ ਸਟ੍ਰਾਈਕ ਤਹਿਤ ਸਕੱਤਰੇਤ ਅਤੇ ਸਮੂਹ ਮੁੱਖ ਦਫ਼ਤਰਾਂ ਵਿੱਚ ਸਮੁੱਚਾ ਦਫ਼ਤਰੀ ਕੰਮਕਾਜ ਠੱਪ ਰੱਖਿਆ ਜਾਵੇਗਾ, ਜਦ ਕਿ ਮੁਲਾਜ਼ਮ ਆਪਣੀਆਂ ਸੀਟਾਂ ਤੇ ਬੈਠੇ ਰਹਿਣਗੇ।
Total Responses : 108