← ਪਿਛੇ ਪਰਤੋ
ਆਰ ਆਰ ਐਸ ਦੀ ਹਮਾਇਤ ਪ੍ਰਾਪਤ ਜਥੇਬੰਦੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕਰੇਗੀ ਕੰਮ ਜਲੰਧਰ, 11 ਅਗਸਤ, 2020 : ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐਸ ਐਸ) ਦੀ ਹਮਾਇਤ ਪ੍ਰਾਪਤ ਹਾਲ ਹੀ ਵਿਚ ਬਣੀ ਇਕ ਜਥੇਬੰਦੀ ਪੰਜਾਬੀ ਭਾਸ਼ਾ ਮੰਚ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲÂਂ ਕੰਮ ਕਰਨ ਦਾ ਐਲਾਨ ਕੀਤਾ ਹੈ। ਇਸਦਾ ਉਦੇਸ਼ ਪੰਜਾਬੀ ਨੁੰ ਪੰਜਾਬ ਦੀ ਪ੍ਰਸ਼ਾਸਕੀ ਭਾਸ਼ਾ ਬਣਾਉਣਾ ਹੈ। ਇਸਨੇ ਪ੍ਰਣ ਕੀਤਾ ਹੈ ਕਿ ਉਹ ਸਕੂਲਾਂ ਸਮੇਤ ਹੇਠਲੇ ਪੱਧਰ 'ਤੇ ਕੰਮ ਕਰੇਗੀ ਤਾਂ ਕਿ ਲੋਕਾਂ ਨੂੰ ਆਪਣੀ ਹੀ ਭਾਸ਼ਾ ਬਾਰੇ ਹੀਣਤਾ ਮਹਿਸੂਸ ਨਾ ਹੋਵੇ। ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਮੰਚ ਨੇ ਐਲਾਨ ਕੀਤਾ ਹੈ ਕਿ ਸਿਰਫ ਪੰਜਾਬ ਹੀ ਨਹੀਂ ਬਲਕਿ ਇਹ ਹੋਰਨਾਂ ਰਾਜਾਂ ਵਿਚ ਵੀ ਪੰਜਾਬੀ ਦੀ ਪ੍ਰਫੁੱਲਤਾ ਲਈ ਕੰਮ ਕਰੇਗੀ। ਮੰਚ ਦੇ ਕਨਵੀਨਰ ਜਵਾਹਰ ਲਾਲ ਸੀਬੀਆ ਨੇ ਕਿਹਾ ਕਿ ਅਸੀਂ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਜ਼ੋਰ ਦੇਵਾਂਗੇ ਕਿ ਸਾਰੇ ਕਾਨੂੰਨ ਪੰਜਾਬੀ ਭਾਸ਼ਾ ਵਿਚ ਹੀ ਪਾਸ ਕੀਤੇ ਜਾਣ ਅਤੇ ਉਪਲਬਧ ਹੋਣ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 348 (2) ਇਹ ਕਹਿੰਦੀ ਹੈ ਕਿ ਰਾਜਪਾਲ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਸਥਾਨਕ ਭਾਸ਼ਾ ਦੀ ਹਾਈ ਕੋਰਟ ਵਿਚ ਵਰਤੋਂ ਦੀ ਸ਼ੁਰੂਆਤ ਕਰਵਾ ਸਕਦਾ ਹੈ। ਅਸੀਂ ਇਹ ਮਾਮਲਾ ਰਾਜਪਾਲ ਕੋਲ ਚੁੱਕਾਂਗੇ ਤਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਹੋਰ ਅਦਾਲਤਾਂ ਦੇ ਸਾਰੇ ਫੈਸਲੇ ਪੰਜਾਬੀ ਵਿਚ ਵੀ ਉਪਲਬਧ ਹੋਣ। ਉਹਨਾਂ ਕਿਹਾ ਕਿ ਭਾਸ਼ਾ ਨੂੰ ਪ੍ਰਸ਼ਾਸਕੀ ਪੱਧਰ 'ਤੇ ਲਾਗੂ ਕਰਵਾਉਣ ਤੋਂ ਇਲਾਵਾ ਅਸੀਂ ਪ੍ਰਾਈਵੇਟ ਸਕੂਲਾਂ ਕੋਲ ਵੀ ਪਹੁੰਚ ਕਰਾਂਗੇ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਵਿਚ ਗੱਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਸਕਰਜ ਨਾ ਕਰਨ ਵਾਸਤੇ ਕਹਾਂਗੇ ਕਿਉਂਕਿ ਇਸ ਨਾਲ ਨਾ ਸਿਰਫ ਬੱਚਿਆਂ ਵਿਚ ਹੀਣਤਾ ਦੀ ਭਾਵਨਾ ਆਉਂਦੀ ਹੈ ਬਲਕਿ ਇਸ ਨਾਲ ਉਹਨਾਂ ਦੀ ਸਿਰਜਾਣਤਮਕ ਸ਼ਕਤੀ ਵੀ ਪ੍ਰਭਾਵਤ ਹੁੰਦੀ ਹੈ। ਅਸੀਂ ਲੋਕਾਂ ਵਿਚ ਇਹ ਵੀ ਜਾਗਰੂਕਤਾ ਲਿਆਵਾਂਗੇ ਕਿ ਉਹ ਆਪਣੀ ਮਾਂ ਬੋਲੀ ਪ੍ਰਤੀ ਮਾਣ ਮਹਿਸੂਸ ਕਰਨ।
Total Responses : 108