ਕੁਲਜਿੰਦਰ ਸਰਾ
ਚੰਡੀਗੜ੍ਹ, 11 ਅਗਸਤ 2020 - ਚੰਡੀਗੜ੍ਹ ਦੇ ਸੈਕਟਰ 13, ਮਨੀਮਾਜਰਾ ਦੇ ਸੁਭਾਸ਼ ਨਗਰ ਵਿੱਚ ਚੋਰਾਂ ਵੱਲੋਂ ਐਕਸਿਸ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦੇ ਬਾਰੇ ਇੱਕ ਰਾਹਗੀਰ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਇੰਚਾਰਜ ਅਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਲੁਟੇਰੇ ਏਟੀਐਮ ਮਸ਼ੀਨ ਨੂੰ ਪੱਥਰ ਨਾਲ ਤੋੜ ਕੇ ਨਕਦੀ ਲੈ ਕੇ ਫਰਾਰ ਹੋ ਗਏ। ਪਰ ਅਜੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਏਟੀਐਮ ਮਸ਼ੀਨ ਵਿੱਚੋਂ ਕਿੰਨਾ ਪੈਸਾ ਲੁੱਟਿਆ ਗਿਆ।