ਇਹ ਮਨਮੋਹਕ ਦ੍ਰਿਸ਼ ਕਿਸੇ ਮਹਾਂਨਗਰ ਦਾ ਨਹੀਂ ਬਲਕਿ ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਪਿੰਡ ਅੰਦਰ ਬਣੇ ਹਰੇ ਪਾਰਕ ਦਾ ਹੈ ।
ਜਗਦੀਸ਼ ਥਿੰਦ
ਫਾਜ਼ਿਲਕਾ, 11 ਅਗਸਤ
ਫਾਜ਼ਿਲਕਾ ਜ਼ਿਲੇ ਦੇ ਪਿੰਡਾਂ ਦਾ ਮੁਹਾਂਦਰਾ ਬਦਲ ਰਿਹਾ ਹੈ। ਸਰਕਾਰ ਦੇ ਯਤਨਾਂ ਨਾਲ ਹੁਣ ਪਿੰਡਾਂ ਵਿਚ ਵੀ ਸ਼ਹਿਰਾਂ ਵਰਗੀਆਂ ਸਹੁਲਤਾਂ ਮਿਲਣ ਲੱਗੀਆਂ ਹਨ।
ਇਸ ਦੀ ਇਕ ਉਦਾਹਰਨ ਪਿੰਡਾਂ ਵਿਚ ਬਣ ਰਹੇ ਪਾਰਕਾਂ ਤੋਂ ਮਿਲਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇੰਨਾਂ ਪਾਰਕਾਂ ਦਾ ਨਿਰਮਾਣ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜਗਾਰ ਐਕਟ ਤਹਿਤ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 31 ਪਾਰਕ ਬਣ ਕੇ ਤਿਆਰ ਹੋ ਗਏ ਹਨ ਜਦ ਕਿ ਚਾਲੂ ਵਿੱਤੀ ਸਾਲ ਲਈ ਹਰੇਕ ਬਲਾਕ ਵਿਚ 10 10 ਦੀ ਦਰ ਨਾਲ ਜ਼ਿਲ ਵਿਚ ਕੁੱਲ 50 ਹੋਰ ਪਾਰਕ ਬਣਾਏ ਜਾ ਰਹੇ ਹਨ। ਇਸ ਸਮੇਂ ਤੱਕ ਇੰਨਾਂ ਵਿਚੋਂ 11 ਪਾਰਕਾਂ ਦਾ ਕੰਮ ਸ਼ੁਰੂ ਵੀ ਹੋ ਚੁੱਕਾ ਹੈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਨਵਲ ਕੁਮਾਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਜਿੱਥੇ ਪਿੰਡ ਦੇ ਲੋਕਾਂ ਨੂੰ ਚੰਗੀਆਂ ਸਹੁਲਤਾਂ ਮਿਲ ਰਹੀਆਂ ਹਨ ਉਥੇ ਹੀ ਨਰੇਗਾ ਕਰਮੀਆਂ ਲਈ ਰੋਜਗਾਰ ਦੇ ਮੌਕੇ ਵੀ ਉਪਲਬੱਧ ਹੋ ਰਹੇ ਹਨ। ਉਨਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਨਾਂ ਪਿੰਡਾਂ ਵਿਚ ਇਹ ਪਾਰਕ ਬਣ ਚੁੱਕੇ ਹਨ ਉਨਾਂ ਦੇ ਨਾਂਅ ਨਿਮਨ ਅਨੁਸਾਰ ਹਨ। ਉਨਾਂ ਦੱਸਿਆ ਕਿ ਬਹਿਕ ਖਾਸ, ਚਾਨਨ ਵਾਲਾ, ਚਵਾੜਿਆਂ ਵਾਲੀ, ਹੀਰਾਂ ਵਾਲੀ, ਮੰਡੀ ਹਜੂਰ ਸਿੰਘ, ਓਝਾਂ ਵਾਲੀ, ਪੱਟੀ ਪੂਰਨ, ਰਾਮਪੁਰਾ, ਸੈਯਦ ਵਾਲਾ, ਕਟੈਹੜਾ, ਬਸਤੀ ਨੂਰ ਸ਼ਾਹ, ਚੱਕ ਢਾਬ ਵਾਲਾ, ਕਾਠਗੜ, ਖੁੰਡ ਵਾਲਾ ਸੈਣੀਆਂ, ਨਿਹਾਲ ਖੇੜਾ, ਆਵਾ, ਬੇਗਾਂ ਵਾਲੀ, ਤਾਜਾ ਪੱਟੀ, ਧਰਾਂਗ ਵਾਲਾ, ਕਿਲਿਆਂ ਵਾਲੀ, ਨਿਹਾਲ ਖੇੜਾ ਵਿਖੇ ਪਾਰਕ ਬਣਾਏ ਜਾ ਚੁੱਕੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਨਾਵਾ ਬੋਦੀ ਵਾਲਾ ਪਿੱਥਾ, ਦਿਵਾਨ ਖੇੜਾ, ਮੌਜਮ, ਮੁੰਬੇਕੀ, ਕੇਰਾ ਖੇੜਾ, ਮੰਡੀ ਅਮੀਨਗੜ, ਸੰਤੋਖ ਸਿੰਘ ਵਾਲਾ, ਚੱਕ ਕਬਰ ਵਾਲਾ, ਚੱਕ ਪੰਜਕੋਹੀ, ਘੱਟਿਆਂ ਵਾਲੀ ਜਟਾਂ ਤੇ ਕੰਧਵਾਲਾ ਹਾਜਰ ਖਾਂ ਵਿਖੇ ਪਾਰਕ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪਾਰਕ ਬਣਨ ਨਾਲ ਜਿਥੇ ਲੋਕ ਸੈਰ ਕਰ ਸਕਦੇ ਹਨ ਉਥੇ ਪਿੰਡ ਦੇ ਲੋਕ ਇਕਠੇ ਬੈਠ ਕੇ ਚੰਗਾ ਸਮਾਂ ਵੀ ਵਤੀਤ ਕਰ ਸਕਦੇ ਹਨ। ਉਨਾਂ ਕਿਹਾ ਕਿ ਪਾਰਕ ਬਣਨ ਨਾਲ ਜਿਥੇ ਪਿੰਡ ਦੀ ਦਿਖ ਵੀ ਵਧੀਆ ਲਗੇਗੀ ਉਥੇ ਲੋਕ ਖੁੱਲੇ ਵਾਤਾਵਰਣ ਵਿਚ ਸ਼ੁੱਧ ਹਵਾ ਵੀ ਹਾਸਲ ਕਰ ਸਕਣਗੇ।