ਜਗਦੀਸ਼ ਥਿੰਦ
ਫਾਜ਼ਿਲਕਾ, 11 ਅਗਸਤ
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਵਿਲਖਣਤਾ ਨਾਲ ਸ਼ਰਧਾ ਸੁਮਨ ਸਮਰਪਿਤ ਕਰਦਿਆਂ ਸਕੂਲ ਸਿਖਿਆ ਵਿਭਾਗ ਵੱਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਵਿਚ ਸਿਖਿਆ ਸਕੱਤਰ ਿਸ਼ਨ ਕੁਮਾਰ ਵੱਲੋਂ ਸ਼ੁਰੂ ਕੀਤੀ ਗਈ ਵਿਦਿਆਰਥੀਆਂ ਦੇ ਆਨਲਾਈਨ ਵੱਖ-ਵੱਖ ਮੁਕਾਬਲਿਆਂ ਦੀ ਲੜੀ ਵਿਚ ਗੀਤ ਗਾਇਨ ਮੁਕਾਬਲੇ ਦੇ ਜ਼ਿਲਾ ਪੱਧਰੀ ਮੁਕਾਬਲੇ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਜ਼ਿਲਾ ਸਿਖਿਆ ਅਧਿਕਾਰੀ ਸੈਕੰਡਰੀ ਡਾ. ਤਿ੍ਰਲੋਚਨ ਸਿੰਘ ਸਿੰਧੂ ਨੇ ਦਿੱਤੀ।
ਉਨਾਂ ਦੱਸਿਆ ਕਿ ਮਿਡਲ ਵਰਗ ਵਿਚੋਂ ਸਰਕਾਰੀ ਹਾਈ ਸਕੂਲ ਦਾਣੇ ਵਾਲਾ ਦੇ ਵਿਦਿਆਰਥੀ ਲਵਜੋਤ ਸਿੰਘ, ਸੈਕੰਡਰੀ ਵਰਗ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਜ਼ਿਲਕਾ ਦੇ ਪਿ੍ਰੰਸ, ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਕੈਟਾਗਰੀ ਵਿਚੋਂ ਮਿਡਲ ਵਰਗ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲਸ਼ਾਹ ਖੁਬਣ ਦੀ ਵਿਦਿਆਰਥੀ ਗੁਰਪ੍ਰੀਤ ਕੌਰ, ਸੈਕੰਡਰੀ ਵਰਗ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ਪ੍ਰਾਇਮਰੀ ਵਰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਖਿਆ ਅਧਿਕਾਰੀ ਡਾ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਸਿਟੀ ਫ਼ਾਜ਼ਿਲਕਾ ਦੀ ਵਿਦਿਆਰਥਣ ਹਰਮਨਦੀਪ ਕੌਰ ਅਤੇ ਵਿਸੇਸ਼ ਲੋੜ ਵਾਲੇ ਵਿਦਿਆਰਥੀ ਵਰਗ ਵਿਚ ਚੱਕ ਅਰਨੀਵਲਾ ਦੇ ਵਿਦਿਆਰਥੀ ਜੁਗਰਾਜ ਸਿੰਘ ਨੇ ਪਹਿਲੇ ਸਥਾਨ ’ਤੇ ਰਹਿ ਕੇ ਸਕੂਲ ਮਾਪੇ ਅਤੇ ਜ਼ਿਲੇ ਦਾ ਮਾਣ ਵਧਾਇਆ ਹੈ।
ਡਿਪਟੀ ਡੀ.ਈਓ ਬਿ੍ਰਜ ਮੋਹਨ ਬੇਦੀ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਇਹ ਸਭ ਗਾਇਡ ਅਧਿਆਪਕਾਂ, ਸਕੂਲ ਮੁਖੀਆਂ, ਬੀ.ਪੀ.ਈ.ਓ ਅਤੇ ਮਾਪਿਆਂ ਦੇ ਕਰਕੇ ਸੰਭਵ ਹੋ ਪਾ ਰਿਹਾ ਹੈ ਕਿ ਲਾਕਡਾਉਣ ਹੋਣ ਦੇ ਬਾਵਜੂਦ ਵੀ ਪੜੋ ਪੰਜਾਬ ਪੜਾਓ ਪੰਜਾਬ ਟੀਮ, ਡੀ.ਐਮ ਬੀ.ਐਮ ਸਮੂਹ ਅਧਿਆਪਕ ਅਤੇ ਜ਼ਿਲਾ ਪੱਧਰੀ ਨੋਡਲ ਟੀਮ ਪੰਮੀ ਸਿੰਘ, ਸਵੀਕਾਰ ਸਿੰਘ, ਚੇਤਨ ਦੱਤ ਸ਼ਰਮਾ ਤੋਂ ਇਲਾਵਾ ਹੋਰ ਟੀਮਾ ਕਰਕੇ ਸੰਭਵ ਹੋ ਸਕਿਆ ਹੈ ਜੋ ਕਿ ਵੱਡੀ ਗਿਣਤੀ ਵਿਚ ਹਰ ਮੁਕਾਬਲੇ ਵਿਚ ਵਿਦਿਆਰਥੀ ਭਾਗ ਲੈ ਰਹੇ ਹਨ। ਇਨਾਂ ਸਭ ਦੇ ਜਜਬੇ, ਮਿਹਨਤ ਅਤੇ ਕਾਰਗੁਜਾਰੀ ਲਈ ਸਟੇਟ ਪੱਧਰ ’ਤੇ ਸਕੂਲ ਪੱਧਰ ਤੱਕ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।