ਦੀਪਕ ਜੈਨ
ਜਗਰਾਓਂ, 12 ਅਗਸਤ 2020 - ਮਨੁੱਖਤਾ ਦੀ ਸੇਵਾ ਕਰਨਾ ਸਬ ਤੋਂ ਵੱਡਾ ਪੁੰਨ ਦਾ ਕੰਮ ਹੈ ਅਤੇ ਦੁਨੀਆਂ ਵਿਚ ਬਹੁਤ ਲੋਗ ਅਜਿਹੇ ਹਨ ਜੋਕਿ ਮਨੁੱਖਤਾ ਦੀ ਸੇਵਾ ਨੂੰ ਆਪਣਾ ਧਰਮ ਮੰਨਦੇ ਹਨ ਅਤੇ ਦਿਨ ਰਾਤ ਇਸ ਸੇਵਾ ਵਿਚ ਲੱਗੇ ਰਹਿੰਦੇ ਹਨ। ਗੱਲ ਕਰਦੇ ਹਾਂ ਸਿਵਲ ਹਸਪਤਾਲ ਜਗਰਾਓਂ ਵਿਚ ਫ੍ਰੀ ਡਾਇਲਸਿਸ ਸੇਵਾ ਦੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਫ੍ਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸੇਵਾ ਦਾ ਰੋਜਾਨਾ ਹੀ ਸਿਰਫ ਜਗਰਾਓਂ ਵਾਸੀ ਹੀ ਨਹੀਂ ਹੋਰਨਾਂ ਜ਼ਿਲ੍ਹਿਆਂ ਦੇ ਲੋਕ ਵੀ ਲੈ ਰਹੇ ਹਨ।
ਅੱਜ ਕਲਚਰਲ ਕਲੱਬ ਨਿਊਜ਼ੀਲੈਂਡ ਨੇ ਡਾਇਲਸਿਸ ਮਸ਼ੀਨ ਸਿਵਲ ਹਸਪਤਾਲ ਵਿਚ ਦਾਨ ਦਿੱਤੀ ਜਿਸ ਨਾਲ ਹੋਰ ਵੀ ਲੋਕਾਂ ਦੀ ਸੇਵਾ ਹੋ ਸਕੇਗੀ। ਇਸ ਮੌਕੇ ਧੰਨ ਮਾਤਾ ਗੁਜਰੀ ਟ੍ਰਸ੍ਟ ਵਲੋਂ ਕਲੱਬ ਦਾ ਇਸ ਸੇਵਾ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਮੇਲ ਸਿੰਘ, ਅਵਤਾਰ ਸਿੰਘ , ਜਗਦੇਵ ਸਿੰਘ ਜੱਗੀ, ਝਿਰਮਿਲ ਸਿੰਘ, ਹਰਬੰਤ ਸਿੰਘ ਗਰੇਵਾਲ,ਹਰਜਿੰਦਰ ਸਿੰਘ ਮਾਨ ,ਸੁਖਵਿੰਦਰ ਸਿੰਘ ਭੇਖਾ ਬਰਾੜ ,ਪ੍ਰੀਤਮ ਸਿੰਘ ਪੀਤੂ, ਜਸਦੀਪ ਸਿੰਘ ਬਰਾੜ ਦੀਪਾ, ਪਰਮਿੰਦਰ ਸਿੰਘ, ਗਗਨਦੀਪ ਸਿੰਘ, ਸੁੱਖਪਾਲ ਕੁੱਕੂ ਮਾਨ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਰਾੜ, ਗੁਰਜੀਤ ਸਿੰਘ ਗਿੱਲ,ਪਲਵਿੰਦਰ ਸਿੰਘ ਪਾਲ ਰਣੀਆ, ਅਮਨਦੀਪ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਰਾਮੂਵਾਲੀਆ, ਹਰਿੰਦਰਪਾਲ ਧਾਲੀਵਾਲ, ਹਰਜਿੰਦਰ ਸਿੰਘ ਔਲਖ, ਹਰਪ੍ਰੀਤ ਸਿੰਘ ਗਿੱਲ ਰੇਸਾਰ, ਪ੍ਰਿਤਪਾਲ ਸਿੰਘ ਗਰੇਵਾਲ, ਗੁਰਚੇਤ ਸਿੰਘ ,ਜਗਜੀਤ ਸਿੰਘ ਪੰਨੂ ਅਤੇ ਜਸਪ੍ਰੀਤ ਸਿੰਘ ਮਾਣਕ ਆਦਿ ਮੌਜੂਦ ਸਨ।