ਗਾਜ਼ੀਆਬਾਦ, 12 ਅਗਸਤ 2020 - ਕਾਂਗਰਸ ਪਾਰਟੀ ਦੇ ਬੁਲਾਰੇ ਰਾਜੀਵ ਤਿਆਗੀ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਰਾਜੀਵ ਤਿਆਗੀ ਨੇ ਜਦੋਂ ਆਪਣੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ। ਰਾਜੀਵ ਤਿਆਗੀ ਅਗਲੇ ਮਹੀਨੇ 54 ਸਾਲਾਂ ਦੇ ਹੋਣ ਵਾਲੇ ਸਨ।
ਕਾਂਗਰਸੀ ਲੀਡਰਾਂ ਵੱਲੋਂ ਉਨ੍ਹਾਂ ਦੀ ਮੌਤ 'ਤੇ ਦੁੱਖ ਜਤਾਇਆ ਜਾ ਰਿਹਾ ਹੈ। ਪਾਰਟੀ ਨੇ ਉਨ੍ਹਾਂ ਨੂੰ ਇੱਕ ਸੱਚਾ ਕਾਂਗਰਸੀ ਅਤੇ ਸੱਚਾ ਦੇਸ਼ ਭਗਤ ਦੱਸਦਿਆਂ ਦੁੱਖ ਪ੍ਰਗਟ ਕੀਤਾ।