← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 12 ਅਗਸਤ 2020 - ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਭਾਰਤ ਵਿਚ ਬੜੀ ਹੀ ਉਤਸੁਕਤਾ ਨਾਲ ਮਨਾਇਆ ਜਾਂਦਾ ਹੈ ਰਾਤ ਨੂੰ ਹਰ ਇਕ ਮੰਦਰ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਤਕਰੀਬਨ ਹਰ ਸਕੂਲ ਕਾਲਜ ਇਸ ਵਿਸ਼ਾਲ ਕਾਰਜ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਜਾ ਕੇ ਮੂਰਤੀਵਾਨ ਕਰਕੇ ਫੇਰੀ ਲਾਉਂਦੇ ਹਨ ਅਤੇ ਰਾਤ ਦੇ ਸਮੇਂ ਤੱਕ ਰਸਤਿਆਂ ਵਿਚ ਪ੍ਰਸ਼ਾਦ ਵੰਡਿਆ ਜਾਂਦਾ ਹੈ ਅਤੇ ਫੁੱਲ ਮਾਲਾ ਅਰਪਣ ਕੀਤੀਆਂ ਜਾਂਦੀਆਂ ਹਨ ਭਾਰਤ ਇਸ ਮੌਕੇ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਹਿੰਦੂ ਧਰਮ ਇਸ ਦਿਨ ਦੀ ਸ਼ੁਰੂਆਤ ਕ੍ਰਿਸ਼ਨ ਦੇ ਗੁਣਗਾਣ ਨਾਲ ਕੀਤੀ ਜਾਂਦੀ ਹੈ।ਕੋਰੋਨਾ ਮਾਹਮਾਰੀ ਕਰਕੇ ਸਕੂਲ ਦੀ ਥਾਂ ਛੋਟੇ ਬੱਚਿਆਂ ਨੂੰ ਆਪਣੇ ਘਰਾਂ ਵਿਚ ਹੀ ਕ੍ਰਿਸ਼ਨ ਦੇ ਰੂਪ ਬੱਚੇ ਵਾਂਗ ਸਜਾਇਆ ਗਿਆ। ਇਹ ਛੋਟਾ ਬੱਚਾ ਸਨਾਵਰਜੀਤ ਪੰਜ ਸਾਲ ਦਾ ਹੈ। ਸਪਾਰਕਿੰਗ ਕਿੰਡਜ਼ ਫਾਉਂਡੇਸ਼ਨ ਸਕੂਲ ਪਾਤੜਾਂ ਦੀ ਟੀਚਰ ਨੇ ਪਹਿਲਾਂ ਵੀਡੀਓ ਰਾਹੀਂ ਕ੍ਰਿਸ਼ਨ ਜੀ ਬਾਰੇ ਜਾਣਕਾਰੀ ਦਿੱਤੀ ਫੇਰ ਉਸ ਨੂੰ ਕ੍ਰਿਸ਼ਨ ਜੀ ਦਾ ਰੂਪ ਦੇ ਕੇ ਕ੍ਰਿਸ਼ਨ ਭਗਵਾਨ ਜੀ ਬਾਰੇ ਜਾਣਕਾਰੀ ਲਈ ਗਈ ਤੇ ਉਸ ਤਰ੍ਹਾਂ ਹੀ ਮੂਰਤੀ ਵਾਨ ਕਰਕੇ ਵੀਡੀਓ ਰਾਹੀਂ ਸਾਧਨਾਂ ਦਾ ਰੂਪ ਦਿੱਤਾ ਗਿਆ ਹੈ।
Total Responses : 267